ਮੁੰਬਈ ਤੋਂ ਦਿੱਲੀ ਆ ਰਹੀ ਫਲਾਈਟ ਨੂੰ ਅਹਿਮਦਾਬਾਦ ਮੋੜਿਆ

ਅਹਿਮਦਾਬਾਦ , 30 ਅਕਤੂਬਰ (ਸ.ਬ.)  ‘ਜੈਟ ਏਅਰਵੇਜ਼’ ਦੇ ਮੁੰਬਈ ਤੋਂ ਦਿੱਲੀ ਜਾ ਰਹੇ ਜਹਾਜ਼ ਨੂੰ ਅੱਜ ਰਸਤਾ ਬਦਲ ਕੇ ਸੁਰੱਖਿਆ ਕਾਰਨਾਂ ਕਰਕੇ ਹਵਾਈ ਅਹਿਮਦਾਬਾਦ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ| ਸੂਤਰਾਂ ਅਨੁਸਾਰ ਜਹਾਜ਼ ਸੰਖਿਆ 9 ਡਬਲਯੂ339 ਨੇ ਮੁੰਬਈ ਤੋਂ ਦੇਰ ਰਾਤ 2:55 ਤੇ ਉਡਾਣ ਭਰੀ ਸੀ| ਉਸ ਨੂੰ ਐਮਰਜੈਂਸੀ ਵਿੱਚ ਅੱਜ ਸਵੇਰੇ ਤੜਕੇ 3:45 ਮਿੰਟ ਤੇ ਅਹਿਮਦਾਬਾਦ ਹਵਾਈ ਅੱਡੇ ਤੇ ਉਤਾਰ ਦਿੱਤਾ ਗਿਆ| ਜਹਾਜ਼ ਦੇ ਇਕ ਯਾਤਰੀ ਨੇ ਦੱਸਿਆ ਕਿ ‘ਸੁਰੱਖਿਆ ਕਾਰਨਾਂ ਕਰਕੇ’ਰਸਤਾ ਬਦਲਿਆ ਗਿਆ| ਸਾਰੇ ਯਾਤਰੀਆਂ ਨੂੰ ਜਹਾਜ਼ ਵਿੱਚੋਂ ਉਤਰਨ ਲਈ ਕਿਹਾ ਗਿਆ ਅਤੇ ਉਨ੍ਹਾਂ ਦੀ ਜਾਂਚ ਕੀਤੀ ਗਈ|
ਅਹਿਮਦਾਬਾਦ ਹਵਾਈ ਅੱਡੇ ਤੇ ਤਾਇਨਾਤ ਕੁਝ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਧਮਕੀ ਭਰਿਆ ਇਕ ਫੋਨ ਆਉਣ ਤੋਂ ਬਾਅਦ ਜਹਾਜ਼ ਦਾ ਰਸਤਾ ਬਦਲਿਆ ਗਿਆ| ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਸਹੀ ਗਿਣਤੀ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ| ‘ਜੈਟ ਏਅਰਵੇਜ਼’ ਦੇ ਬੁਲਾਰੇ ਨੇ ਮਾਮਲੇ ਬਾਰੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ  ਹੈ|

Leave a Reply

Your email address will not be published. Required fields are marked *