ਮੁੰਬਈ ਤੋਂ ਪਰਤ ਰਹੀ ਯੂ. ਪੀ. ਪੁਲੀਸ ਦੀ ਗੱਡੀ ਪਲਟੀ, ਗੈਂਗਸਟਰ ਦੀ ਮੌਤ

ਗੁਣਾ , 28 ਸਤੰਬਰ (ਸ.ਬ.) ਉੱਤਰ ਪ੍ਰਦੇਸ਼ ਪੁਲੀਸ ਦੇ ਦਲ ਦੀ ਇਕ ਕਾਰ ਮੁੰਬਈ ਤੋਂ ਲਖਨਊ ਆਉਣ ਦੌਰਾਨ ਗਵਾਲੀਅਰ-ਬੈਤੂਲ ਮਾਰਗ ਤੇ ਤੜਕੇ ਪਾਖਰੀਆ ਪੁਰਾ ਟੋਲ ਨਾਕੇ ਕੋਲ ਤੇਜ਼ ਰਫਤਾਰ ਕਾਰਨ ਪਲਟ ਗਈ| ਹਾਦਸੇ ਵਿੱਚ ਉੱਤਰ ਪ੍ਰਦੇਸ਼ ਪੁਲਸ ਵਲੋਂ ਮੁੰਬਈ ਤੋਂ ਫੜੇ ਗਏ ਗੈਂਗਸਟਰ ਦੀ ਮੌਤ ਹੋ ਗਈ, ਜਦੋਂ ਕਿ 2 ਪੁਲੀਸ ਮੁਲਾਜ਼ਮਾਂ ਸਮੇਤ 4 ਲੋਕ ਜ਼ਖਮੀ ਹੋ ਗਏ| ਇਸ ਪੂਰੇ ਘਟਨਾਕ੍ਰਮ ਨੇ ਵਿਕਾਸ ਦੁਬੇ ਐਨਕਾਊਂਟਰ ਦੀ ਯਾਦ ਦਿਵਾ ਦਿੱਤੀ ਹੈ| 10 ਪੁਲੀਸ ਮੁਲਾਜ਼ਮਾਂ ਦੇ ਕਤਲ ਦਾ ਦੋਸ਼ੀ ਵਿਕਾਸ ਦੁਬੇ ਨੂੰ ਉਜੈਨ ਲਿਜਾਂਦੇ ਸਮੇਂ ਕਾਨਪੁਰ ਤੋਂ ਪਹਿਲਾਂ ਯੂ.ਪੀ. ਪੁਲੀਸ ਦੀ ਗੱਡੀ ਪਲਟ ਗਈ ਸੀ, ਜਿਸ ਤੋਂ ਬਾਅਦ ਵਿਕਾਸ ਦੁਬੇ ਦੀ ਐਨਕਾਊਂਟਰ ਵਿੱਚ ਮੌਤ ਹੋ ਗਈ ਸੀ|
ਗੁਨਾ ਦੇ ਪੁਲੀਸ ਸੁਪਰਡੈਂਟ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਠਾਕੁਰਗੰਜ ਪੁਲਸ ਥਾਣੇ ਦੀ ਪੁਲੀਸ ਨੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਨਾਲਾ ਸੋਪਾਰਾ ਇਲਾਕੇ ਤੋਂ ਦੋਸ਼ੀ ਫਿਰੋਜ਼ ਅਲੀ ਨੂੰ ਗੈਂਗਸਟਰ ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤਾ ਸੀ| ਪੁਲੀਸ ਦਲ ਦੋਸ਼ੀ ਨੂੰ ਲੈ ਕੇ ਲਖਨਊ ਜਾ ਰਿਹਾ ਸੀ, ਉਦੋਂ ਉਨ੍ਹਾਂ ਦਾ ਵਾਹਨ ਤੇਜ਼ ਰਫਤਾਰ ਕਾਰਨ ਪਲਟ ਗਿਆ ਅਤੇ ਪਲਟਦੇ ਹੋਏ ਸੜਕ ਦੇ ਦੂਜੇ ਪਾਸੇ ਚੱਲਾ ਗਿਆ| ਹਾਦਸੇ ਵਿੱਚ ਦੋਸ਼ੀ ਫਿਰੋਜ਼ ਦੀ ਦੀ ਮੌਕੇ ਤੇ ਹੀ ਮੌਤ ਹੋ ਗਈ| ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿੱਚ 2 ਪੁਲੀਸ ਮੁਲਾਜ਼ਮਾਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਹਨ| ਜ਼ਖਮੀਆਂ ਨੂੰ ਰਾਜਗੜ੍ਹ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਪੁਲਸ ਦੇ ਵਾਹਨ ਵਿੱਚ ਦੋਸ਼ੀ ਫਿਰੋਜ਼ ਦਾ ਇਕ ਰਿਸ਼ਤੇਦਾਰ ਵੀ ਸਵਾਰ ਸੀ, ਜਿਸ ਨੂੰ ਪੁਲੀਸ ਦੋਸ਼ੀ ਦੀ ਪਛਾਣ ਲਈ ਆਪਣੇ ਨਾਲ ਲੈ ਗਈ ਸੀ|

Leave a Reply

Your email address will not be published. Required fields are marked *