ਮੁੰਬਈ ਦੀ 4 ਮੰਜ਼ਿਲਾਂ ਇਮਾਰਤ ਡਿੱਗਣ ਨਾਲ 17 ਦੀ ਮੌਤ

ਮੁੰਬਈ, 26 ਜੁਲਾਈ (ਸ.ਬ.) ਮੁੰਬਈ ਦੇ ਘਾਟਕੋਪਰ ਵਿੱਚ 4 ਮੰਜ਼ਿਲਾਂ ਇਮਾਰਤ ਡਿੱਗ ਜਾਣ ਨਾਲ 17 ਲੋਕਾਂ ਦੀ ਮੌਤ ਹੋ ਗਈ| ਬ੍ਰਹਨਮੁੰਬਈ ਮਹਾਨਗਰਪਾਲਿਕਾ ਦੇ ਆਫਤ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਡਾ ਬਚਾਅ ਦਲ, ਫਾਇਰ ਬਿਗ੍ਰੇਡ ਦਲ ਅਤੇ ਐਨ.ਡੀ.ਆਰ.ਐਫ ਜਵਾਨਾਂ ਨਾਲ ਮਿਲ ਕੇ ਮਲਬੇ ਤੋਂ ਹੁਣ ਤੱਕ 28 ਲੋਕਾਂ ਨੂੰ ਨਿਕਾਲ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 17 ਮ੍ਰਿਤਕ ਘੋਸ਼ਿਤ ਕੀਤੇ ਜਾ ਚੁੱਕੇ ਹਨ ਅਤੇ 11 ਹੋਰ ਜ਼ਖਮੀਆਂ ਨੂੰ ਕੋਲ ਦੇ ਸ਼ਾਂਤੀਨਿਕੇਤਨ ਅਤੇ ਰਾਜਾਵੜੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *