ਮੁੰਬਈ ਮੈਰਾਥਨ ਦੌਰਾਨ 14 ਦੌੜਾਕ ਹਸਪਤਾਲ ਵਿੱਚ ਦਾਖਲ, ਹਜ਼ਾਰਾਂ ਨੂੰ ਮੈਡੀਕਲ ਸਹਾਇਤਾ

ਮੁੰਬਈ, 21 ਜਨਵਰੀ (ਸ.ਬ.) ਮੁੰਬਈ ਮੈਰਾਥਨ ਦੌਰਾਨ ਲਗਭਗ 14 ਦੌੜਾਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਤਿੰਨ ਹਜ਼ਾਰ ਤੋਂ ਜ਼ਿਆਦਾ ਦੌੜਾਕਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ| ਜ਼ਿਆਦਾਤਰ ਨੂੰ ਡੀਹਾਈਡਰੇਸ਼ਨ, ਮਾਸਪੇਸ਼ੀਆਂ ਵਿੱਚ ਅਕੜਾਅ ਅਤੇ ਥਕਾਵਟ ਦੀ ਸ਼ਿਕਾਇਤ ਸੀ| ਖਬਰਾਂ ਮੁਤਾਬਕ ਏਸ਼ੀਅਨ ਹੈਲਥ ਇੰਸਟੀਚਿਊਟ ਦੇ ਡਾਕਟਰਾਂ ਨੇ ਇਸ ਦੀ ਜਾਣਕਾਰੀ ਦਿੱਤੀ| ਰੇਸ ਦੇ ਦੌਰਾਨ ਡਿੱਗਣ ਨਾਲ ਘੱਟੋ-ਘੱਟ ਤਿੰਨ ਦੌੜਾਕਾਂ ਨੂੰ ਮੋਢੇ ਦੀ ਸੱਟ ਅਤੇ ਸਿਰ ਵਿੱਚ ਸੱਟਾਂ ਲੱਗੀਆਂ ਹਨ| ਇਨ੍ਹਾਂ ਵਿੱਚੋਂ ਜਿਸ ਦੌੜਾਕ ਦੇ ਸਿਰ ਤੇ ਸੱਟ ਲੱਗੀ ਹੈ, ਉਸ ਨੂੰ ਟਾਂਕੇ ਲਾਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ| ਡਾਕਟਰ ਵਿਜੇ ਸਿਲਵਾ ਦਾ ਕਹਿਣਾ ਹੈ ਕਿ ਇਸ ਸਾਲ ਅਕੜਾਅ ਅਤੇ ਡੀਹਾਈਡਰੇਸ਼ਨ ਦੀ ਸ਼ਿਕਾਇਤ ਜ਼ਿਆਦਾ ਗਰਮੀ ਅਤੇ ਹੁੰਮਸ ਭਰੇ ਮੌਸਮ ਦੇ ਕਾਰਨ ਆਈ ਹੈ|
ਇਸ ਤੋਂ ਇਲਾਵਾ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਰਹੀ| ਉਨ੍ਹਾਂ ਕਿਹਾ ਕਿ ਸਾਰੇ ਦੌੜਾਕਾਂ ਨੂੰ ਮੈਡੀਕਲ ਕੈਂਪ ਵਿੱਚ ਜਾਂਚ ਕਰਕੇ ਇਲਾਜ ਕੀਤਾ ਗਿਆ ਸੀ| 41 ਨੂੰ ਡੀਹਾਈਡਰੇਸ਼ਨ ਦੀ ਸਮੱਸਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਕੈਂਪ ਵਿੱਚ ਡੀਹਾਈਡਰੇਸ਼ਨ ਥੈਰੇਪੀ ਦੇ ਕੇ ਵਾਪਸ ਭੇਜ ਦਿੱਤਾ ਗਿਆ| ਜੋ 14 ਦੌੜਾਕ ਹਸਪਤਾਲ ਵਿੱਚ ਦਾਖਲ ਹਨ, ਉਨ੍ਹਾਂ ਵਿੱਚੋਂ 8 ਹਾਫ ਮੈਰਾਥਨ ਦੇ ਹਨ ਅਤੇ 5 ਫੁਲ ਮੈਰਾਥਨ ਦੇ ਹਨ, ਜਦਕਿ ਇਕ ਸੀਨੀਅਰ ਸਿਟੀਜ਼ਨ ਹੈ| ਡਾਕਟਰ ਸਿਲਵਾ ਦਾ ਕਹਿਣਾ ਹੈ ਕਿ ਪਹਿਲਾਂ ਕੈਂਪ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਅੱਗੇ ਦੇ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਸੀ, ਹਾਲਾਂਕਿ ਇਨ੍ਹਾਂ 14 ਵਿਚੋਂ 12 ਹੁਣ ਸਹੀ ਹਨ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ, ਜਦਕਿ 2 ਦਾ ਹੁਣੇ ਤੱਕ ਇਲਾਜ ਚਲ ਰਿਹਾ ਹੈ|

Leave a Reply

Your email address will not be published. Required fields are marked *