ਮੁੰਬਈ ਵਿਖੇ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ

ਮੁੰਬਈ , 9 ਅਪ੍ਰੈਲ (ਸ.ਬ.) ਮੁੰਬਈ ਵਿਖੇ ਵੈਸਾਖੀ ਦੇ ਤਿਉਹਾਰ ਸੰਬੰਧੀ ਪੰਜਾਬ ਕਲਚਰਲ ਹੈਰੀਟੇਜ ਬੋਰਡ ਵਲੋਂ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ ਕੀਤਾ ਗਿਆ| ਬੋਰਡ ਦੇ ਪ੍ਰਧਾਨ ਸ੍ਰੀ ਚਰਨ ਸਿੰਘ ਸਪਰਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਸਨ| ਇਸ ਸਮਾਗਮ ਨੂੰ ਸਤਿੰਦਰ ਸੱਤੀ ਵਲਂੋ ਹੋਸਟ ਕੀਤਾ ਗਿਆ| ਇਸ ਦੌਰਾਨ ਪਲੇਅ ਬੈਕ ਸਿੰਗਰ ਹਾਰਡੀ ਸੰਧੂ ਨੇ ਸੰਗੀਤ ਪੇਸ਼ ਕੀਤਾ| ਇਸ ਸਮਾਗਮ ਦੀ ਮੁੱਖ ਖਿੱਚ ਪੰਜਾਬੀ ਆਈਕੋਨ ਐਵਾਰਡ ਦੀ ਪੇਸ਼ਕਸ਼ ਸੀ| ਇਸ ਮੌਕੇ ਅਭੈ ਦਿਓਲ, ਕਬੀਰ ਬੇਦੀ, ਸੰਜੀਵ ਕਪੂਰ, ਸਰਦਾਰ ਸਿੰਘ ਹਾਕੀ ਖਿਡਾਰੀ, ਅਮਿਸ ਦੇਓਗਨ, ਉਦਯੋਗ ਪਤੀ ਗੁਣਵੰਤ ਸਿੰਘ ਸਲੂਜਾ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਪੰਜਾਬੀ ਕਲਾਕਾਰ ਰਣਜੀਤ ਬਾਵਾ, ਮਂੈਡੀ ਤੱਖਰ, ਪਤਰ ਲੇਖਾ ਵੀ ਇਸ ਮੌਕੇ ਮੌਜੂਦ ਸਨ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਚਰਨ ਸਿੰਘ ਸਪਰਾ ਨੇ ਕਿਹਾ ਕਿ ਵੈਸਾਖੀ ਦਾ ਤਿਉਹਾਰ ਮੌਸਮ ਦੀ ਸ਼ੁਰੂਆਤ ਦਾ ਪ੍ਰਤੀਕ ਹੈ| ਪੂਰੀ ਦੁਨੀਆਂ ਵਿੱਚ ਹੀ ਪੰਜਾਬੀਆਂ ਵਲੋਂ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ| ਇਹ ਤਿਉਹਾਰ ਕਿਸਾਨਾਂ ਲਈ ਬਹੁਤ ਮਹੱਤਵ ਰੱਖਦਾ ਹੈ ਇਸ ਦਿਨ ਹੀ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੁੰਦੀ ਹੈ ਅਤੇ ਕਿਸਾਨ ਰੱਬ ਦਾ ਸ਼ੁਕਰਾਣਾ ਕਰਦੇ ਹਨ|

Leave a Reply

Your email address will not be published. Required fields are marked *