ਮੁੰਬਈ ਵਿਚ ਪੈਦਾ ਹੋਇਆ 2 ਸਿਰ, ਤਿੰਨ ਹੱਥ ਅਤੇ ਇਕ ਦਿਲ ਵਾਲਾ ਬੱਚਾ

ਮੁੰਬਈ, 29 ਜੁਲਾਈ (ਸ.ਬ.) ਇੱਥੇ ਇਕ ਹਸਪਤਾਲ ਵਿਚ ਔਰਤ ਨੇ 4.5 ਕਿਲੋਗ੍ਰਾਮ ਦੇ ਬੱਚੇ ਨੂੰ ਜਨਮ ਦਿੱਤਾ| ਇਸ ਬੱਚੇ ਦੇ 2 ਸਿਰ, 3 ਹੱਥ ਅਤੇ ਇਕ ਦਿਲ ਹੈ| ਡਾਕਟਰਾਂ ਨੇ ਦੱਸਿਆ,”ਇਸ ਬੱਚਾ ਦਾ ਦੂਜਾ ਸਿਰ ਮੋਢੇ ਕੋਲ ਹੈ|” ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਫਰਟੀਲਾਈਜ਼ਡ ਐਗ 2 ਹਿੱਸਿਆਂ ਵਿਚ ਵੰਡ ਕੇ ਵੱਖ-ਵੱਖ ਹੋ ਜਾਂਦਾ ਹੈ ਤਾਂ ਇਕੋ ਜਿਹੇ ਬੱਚੇ (ਆਈਡੈਂਟੀਕਲ ਟਵਿਨਸ) ਜਾਂ ਇਸ ਤਰ੍ਹਾਂ ਦਾ ਬੱਚਾ ਪੈਦਾ ਹੁੰਦਾ ਹੈ|
ਮਿਲੀ ਜਾਣਕਾਰੀ ਅਨੁਸਾਰ, ”ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦੀ ਰਹਿਣ ਵਾਲੀ ਸ਼ਾਹੀਨ ਇਰਸ਼ਾਦ ਖਾਨ ਨੂੰ ਸਾਇਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ| ਇਰਸ਼ਾਦ ਨੇ ਸਿਆਮਿਸ ਬੱਚੇ ਨੂੰ ਜਨਮ ਦਿੱਤਾ| ਉਸ ਦੀਆਂ 2 ਬੇਟੀਆਂ ਵੀ ਹਨ| ਡਾ. ਕੋਠਾਰੀ ਨੇ ਦੱਸਿਆ ਕਿ ਜੁੜਵਾ ਬੱਚੇ ਤਾਂ ਅਕਸਰ ਜਨਮ ਲੈਂਦੇ ਹਨ ਪਰ 2 ਸਿਰ ਅਤੇ ਇਕ ਦਿਲ ਵਾਲੇ ਅਜਿਹੇ ਬੱਚੇ 5 ਲੱਖ ਵਿਚੋਂ ਇਕ ਹੁੰਦੇ ਹਨ| ਦੂਜੇ ਪਾਸੇ ਜੇ.ਜੇ. ਹਸਪਤਾਲ ਦੇ ਬੱਚਿਆਂ ਦੇ (ਸਰਜਰੀ ਵਿਭਾਗ) ਵਿਭਾਗ ਦੀ ਮੁਖੀ ਡਾ. ਮੀਨਾਕਸ਼ੀ ਭੋਂਸਲੇ ਨੇ ਦੱਸਿਆ ਕਿ ਫਰਟੀਲਾਈਜੇਸ਼ਨ ਦੌਰਾਨ ਐਬਨਾਰਮੈਲਿਟੀ ਕਾਰਨ ਵੀ ਅਜਿਹੇ ਬੱਚੇ ਜਨਮ ਲੈਂਦੇ ਹਨ|
ਡਾਕਟਰ ਕੋਠਾਰੀ ਨੇ ਕਿਹਾ ਕਿ ਫਿਲਹਾਲ ਬੱਚੇ ਦੀ ਹਾਲਤ ਆਮ ਹੈ| ਉਸ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ| ਬੱਚੇ ਦਾ ਸੀ. ਟੀ ਸਕੈਨ ਕਰ ਲਿਆ ਗਿਆ ਹੈ| ਸਰਜਰੀ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਦੱਸਿਆ ਕਿ ਅਜੇ ਸਾਰੇ ਵਿਭਾਗਾਂ ਦੇ ਡਾਕਟਰਾਂ ਵੱਲੋਂ ਬੱਚੇ ਦੀ ਜਾਂਚ ਕਰਵਾਈ ਜਾਵੇਗੀ, ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ|

Leave a Reply

Your email address will not be published. Required fields are marked *