ਮੁੰਬਈ ਵਿੱਚ ਕਾਂਗਰਸ ਤੇ ਚਾਹ ਵਾਲੇ ਦੇ 2 ਲੱਖ ਰੁਪਏ ਦਾ ਬਕਾਇਆ ਬਿੱਲ

ਨਵੀਂ ਦਿੱਲੀ, 22 ਦਸੰਬਰ (ਸ.ਬ.) ਮੁੰਬਈ ਦੇ ਇਕ ਚਾਹ ਵਾਲੇ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਤੇ ਉਸ ਦਾ ਚਾਹ ਦਾ ਬਿੱਲ ਬਕਾਇਆ ਹੈ| ਉਸ ਦਾ ਕਹਿਣਾ ਹੈ ਕਿ ਉਸ ਦਾ ਚਾਹ ਦਾ ਬਿੱਲ ਦੋ ਲੱਖ ਤੱਕ ਪਹੁੰਚ ਗਿਆ ਹੈ ਪਰ ਹੁਣ ਤੱਕ ਉਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ, ਜਿਸ ਵਿਅਕਤੀ ਨੇ ਇਹ ਦਾਅਵਾ ਕੀਤਾ ਹੈ ਉਸ ਦਾ ਨਾਂ ਇੰਦਰ ਜੋਸ਼ੀ ਹੈ| ਜਾਣਕਾਰੀ ਮੁਤਾਬਕ  ਇੰਦਰ ਦਾ ਪਰਿਵਾਰ ਕਈ ਸਾਲ ਪਹਿਲਾਂ ਮੁੰਬਈ ਰਹਿਣ ਆਇਆ ਸੀ| ਮੂਲ ਰੂਪ ਨਾਲ ਉਹ ਗੁਜਰਾਤ ਦੇ ਰਹਿਣ ਵਾਲੇ ਹਨ| ਮੁੰਬਈ ਰੀਜਨਲ ਕਾਂਗਰਸ ਕਮੇਟੀ ਦੇ ਹੈਡਕੁਆਟਰ ਦੇ ਕੋਲ ਇੰਦਰ ਦੀ ਚਾਹ ਅਤੇ ਗੁਜਰਾਤੀ ਸਨੈਕਸ ਦੀ ਦੁਕਾਨ ਹੈ|
ਇੰਦਰ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਸਾਡਾ ਭੁਗਤਾਨ ਨਹੀਂ ਕੀਤਾ ਗਿਆ ਹੈ ਇਸ ਲਈ ਹੁਣ ਮੈਂ ਉਧਾਰ ਚਾਹ ਦੇਣਾ ਬੰਦ ਕਰ ਦਿੱਤਾ ਹੈ| ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਪਤਾ ਹੈ ਕਿ ਆਖਿਰਕਾਰ ਕਾਂਗਰਸ ਪੈਸੇ ਦੇਵੇਗੀ ਪਰ ਹੁਣ ਕਿਸੇ ਦਾ ਆਰਡਰ ਆਉਣ ਤੇ ਮੈਂ ਸਾਫ ਸ਼ਬਦਾਂ ਵਿੱਚ ਨਕਦ ਪੈਸੇ ਦੇਣ ਲਈ ਕਹਿੰਦਾ ਹਾਂ| ਇੰਦਰ ਦਾ ਦਾਅਵਾ ਹੈ ਕਿ ਬਿੱਲ 2 ਲੱਖ ਰੁਪਏ ਹੋ ਚੁੱਕਾ ਹੈ|

Leave a Reply

Your email address will not be published. Required fields are marked *