ਮੁੰਬਈ ਵਿੱਚ ਬਨੈਣ ਅਤੇ ਜੁਰਾਬਾਂ ਵਿੱਚ ਲਿਆਇਆ ਗਿਆ ਸੋਨਾ ਬਰਾਮਦ ਕੀਤਾ

ਮੁੰਬਈ, 14 ਫਰਵਰੀ (ਸ.ਬ.) ਮੁੰਬਈ ਵਿੱਚ ਸੋਨੇ ਦੀ ਤਸਕਰੀ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ| ਜਾਣਕਾਰੀ ਮੁਤਾਬਕ ਸਿਰਫ ਇਸ ਮਹੀਨੇ ਕਸਟਮ ਨੇ ਏਅਰਪੋਰਟ ਤੇ 13 ਕਿਲੋ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਕਰੀਬ 4 ਕਰੋੜ ਰੁਪਏ ਹੈ, ਪਰ ਬਰਾਮਦੀ ਤੋਂ ਵੀ ਵਧ ਤਸਕਰੀ ਦੇ ਤੌਰ ਤਰੀਕੇ ਹੈਰਾਨ ਕਰਨ ਵਾਲੇ ਹਨ| ਕੋਈ ਸੋਨਾ ਆਪਣੀ ਬਨੈਣ ਵਿੱਚ ਲੁਕਾ ਕੇ ਲਿਆ ਰਿਹਾ ਹੈ ਤਾਂ ਕੋਈ ਜੁਰਾਬਾਂ ਵਿੱਚ| ਮੁੰਬਈ ਏਅਰਪੋਰਟ ਤੇ ਇਕ ਵਿਅਕਤੀ ਆਪਣੀ ਬਨੈਣ ਦੇ ਅੰਦਰੋਂ ਸੋਨੇ ਦੇ ਬਿਸਕੁੱਟ ਕੱਢਦਾ ਹੈ, ਜਿਨ੍ਹਾਂ ਦਾ ਭਾਰ 1698 ਅਤੇ ਕੀਮਤ 51 ਲੱਖ 52 ਹਜ਼ਾਰ ਰੁਪਏ ਹੈ|
ਉੱਥੇ ਇਕ ਵਿਅਕਤੀ ਦੇ ਬੂਟਾਂ ਦੀ ਤਲਾਸ਼ੀ ਲੈਣ ਤੇ ਉਸ ਦੀ ਜੁਰਾਬ ਦੇ ਅੰਦਰ ਤੋਂ 200-200 ਗ੍ਰਾਮ ਦੇ ਦੋ ਸੋਨੇ ਦੇ ਬਿਸਕੁੱਟ ਬਰਾਮਦ ਹੋਏ| ਇਸ ਦੀ ਕੀਮਤ 12 ਲੱਖ 13 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ| ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਹੀਨੇ ਹੋਰ ਵੀ ਬਹੁਤ ਸਾਰੇ ਮੁਸਾਫਰਾਂ ਨੂੰ ਤਸਕਰੀ ਕਰਦੇ ਹੋਏ ਫੜਿਆ ਗਿਆ ਹੈ| ਇਸ ਤਰ੍ਹਾਂ ਹੁਣ ਤੱਕ 13 ਕਿਲੋ ਸੋਨਾ ਮਿਲਿਆ ਹੈ, ਜਿਸ ਦੀ ਕੀਮਤ ਕਰੀਬ 4 ਕਰੋੜ ਰੁਪਏ ਹਨ, ਉੱਥੇ ਦਿੱਲੀ ਏਅਰਪੋਰਟ ਤੇ ਵੀ ਤਲਾਸ਼ੀ ਦੌਰਾਨ ਕਰੀਬ ਸਵਾ ਦੋ ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ|

Leave a Reply

Your email address will not be published. Required fields are marked *