ਮੁੰਬਈ ਵਿੱਚ ਬਹੁਮੰਜ਼ਿਲਾ ਇਮਾਰਤ ਵਿੱਚ ਲੱਗੀ ਭਿਆਨਕ ਅੱਗ

ਮੁੰਬਈ, 13 ਜੂਨ (ਸ.ਬ.) ਮੁੰਬਈ ਦੇ ਵਰਲੀ ਵਿਖੇ ਅੱਪਾਸਾਹੇਬ ਮਰਾਠੇ ਮਾਰਗ ਤੇ ਸਥਿਤ ਇੱਕ 33 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ| ਅੱਗ ਇਸ ਇਮਾਰਤ ਦੀ ਉੱਪਰਲੀ ਮੰਜ਼ਿਲ ਵਿੱਚ ਲੱਗੀ| ਇਸ ਇਮਾਰਤ ਵਿੱਚ ਫਸੇ 90-95 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ| ਸੂਤਰਾਂ ਮੁਤਾਬਕ ਬਾਲੀਵੁੱਡ ਅਦਾਕਾਰਾ ਦੀਪਕਾ ਪਾਦੂਕੋਣ ਦਾ ਘਰ ਵੀ ਇਸ ਇਮਾਰਤ ਵਿੱਚ ਹੈ| ਦੀਪਕਾ ਦਾ ਘਰ 26ਵੀਂ ਮੰਜ਼ਿਲ ਤੇ ਹੈ| ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ|

Leave a Reply

Your email address will not be published. Required fields are marked *