ਮੁੰਬਈ ਵਿੱਚ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ, ਆਵਾਜਾਈ ਪ੍ਰਭਾਵਿਤ

ਮੁੰਬਈ, 23 ਸਤੰਬਰ (ਸ.ਬ.) ਮੁੰਬਈ ਵਿੱਚ ਰਾਤ ਭਰ ਭਾਰੀ ਮੀਂਹ ਪੈਣ ਕਾਰਨ ਸਵੇਰੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ| ਅਧਿਕਾਰੀ ਨੇ ਦੱਸਿਆ ਕਿ ਕਈ ਥਾਵਾਂ ਤੇ ਪਾਣੀ ਭਰ ਜਾਣ ਦੀ ਵਜ੍ਹਾਂ ਨਾਲ ਸਵੇਰੇ ਜਨਤਕ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ| ਨਗਰ ਬਾਡੀਜ਼ ਅਧਿਕਾਰੀ ਨੇ ਦੱਸਿਆ ਕਿ ਕਈ ਸੜਕਾਂ ਅਤੇ ਹੇਠਲੇ ਇਲਾਕਿਆਂ ਵਿੱਚ ਰਾਤ ਭਰ ਪਏ ਮੀਂਹ ਦੀ ਵਜ੍ਹਾ ਤੋਂ ਪਾਣੀ ਭਰ ਗਿਆ ਅਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ| ਕਈ ਵਾਹਨਾਂ ਦੇ ਪਾਣੀ ਵਿਚ ਬੰਦ ਪਏ ਰਹਿਣ ਕਾਰਨ ਆਵਾਜਾਈ ਠੱਪ ਰਹੀ| 
ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਸਵੇਰੇ 5 ਵਜੇ ਉੱਪ ਨਗਰ ਸੇਵਾਵਾਂ ਰੱਦ ਰਹੀਆਂ| ਉਨ੍ਹਾਂ ਨੇ ਦੱਸਿਆ ਕਿ ਠਾਣੇ-ਕਸਾਰਾ, ਠਾਣੇ-ਕਜਰਤ ਅਤੇ ਵਾਸ਼ੀ-ਪਨਵੇਲ ਵਿਚਾਲੇ ਵਿਸ਼ੇਸ਼ ਬੱਸਾਂ ਵੀ ਚਲਾਈਆਂ ਗਈਆਂ| ਲੰਬੀ ਦੂਰੀ ਦੀਆਂ ਕਈ ਟਰੇਨਾਂ ਦੇ ਸਮੇਂ ਵਿੱਚ ਬਦਲਾਅ ਵੀ ਕੀਤਾ ਗਿਆ ਹੈ| 
ਪੱਛਮੀ ਰੇਲਵੇ ਨੇ ਦੱਸਿਆ ਕਿ ਚਰਚਗੇਟ-ਅੰਧੇਰੀ ਸਟੇਸ਼ਨਾਂ ਦਰਮਿਆਨ ਭਾਰੀ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਉੱਪ ਨਗਰੀ ਟਰੇਨ ਸੇਵਾਵਾਂ ਰੱਦ ਕੀਤੀਆਂ ਗਈਆਂ| ਮੁੰਬਈ ਦੀ ਜੀਵਨ ਰੇਖਾ ਆਖੀ ਜਾਣ ਵਾਲੀ ਉੱਪ ਨਗਰੀ ਟਰੇਨਾਂ ਕੋਵਿਡ-19 ਕਾਰਨ ਅਜੇ ਜ਼ਰੂਰੀ ਸੇਵਾਵਾਂ ਤੇ ਲੱਗੇ ਲੋਕਾਂ ਲਈ ਹੀ ਚਲਾਈਆਂ ਜਾ ਰਹੀਆਂ ਹਨ ਅਤੇ ਆਮ ਨਾਗਰਿਕਾਂ ਨੂੰ ਇਸ ਵਿੱਚ ਯਾਤਰਾ ਕਰਨ ਦੀ ਮੰਜੂਰੀ ਨਹੀਂ ਹੈ| ਭਾਰਤ ਮੌਸਮ ਵਿਗਿਆਨ ਮਹਿਕਮੇ ਨੇਮੁੰਬਈ ਅਤੇ ਠਾਣੇ ਵਿਚ ਭਾਰੀ ਮੀਂਹ ਦੇ ਅਨੁਮਾਨ ਨਾਲ ‘ਆਰੇਂਜ ਅਲਰਟ’ ਜਾਰੀ ਕੀਤਾ ਹੈ|

Leave a Reply

Your email address will not be published. Required fields are marked *