ਮੁੰਬਈ ਵਿੱਚ ਮੋਨੋਰੇਲ ਸੇਵਾ ਦੁਬਾਰਾ ਸ਼ੁਰੂ

ਮੁੰਬਈ, 1 ਸਤੰਬਰ (ਸ.ਬ.) ਮੁੰਬਈ ਵਿਚ ਮੋਨੋਰੇਲ ਸੇਵਾ ਦੁਬਾਰਾ ਆਰੰਭ ਹੋ ਗਈ ਹੈ| ਇਹ ਸੇਵਾ ਚੇਂਬੂਰ ਤੋਂ ਵਡਾਲਾ ਲਈ ਅੱਜ ਸਵੇਰੇ ਦੁਬਾਰਾ ਜਨਤਾ ਲਈ ਸ਼ੁਰੂ ਹੋਈ| 9 ਨਵੰਬਰ 2017 ਨੂੰ ਮੁੰਬਈ ਵਿੱਚ ਇਸ ਮੋਨੋਰੇਲ ਸੇਵਾ ਨੂੰ ਰੋਕ ਦਿੱਤਾ ਗਿਆ ਸੀ, ਜਦੋਂ ਇਸ ਦੇ ਦੋ ਡੱਬਿਆਂ ਵਿਚ ਅੱਗ ਲੱਗ ਗਈ ਸੀ| ਅੱਜ ਇਹ ਸੇਵਾ ਦੁਬਾਰਾ ਸ਼ੁਰੂ ਹੋਣ ਨਾਲ ਲੋਕ ਜਿਥੇ ਰਾਹਤ ਮਹਿਸੂਸ ਕਰ ਰਹੇ ਸਨ, ਉਥੇ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ|

Leave a Reply

Your email address will not be published. Required fields are marked *