ਮੁੰਬਈ ਵਿੱਚ ਸਨਾਤਨ ਸੰਸਥਾ ਨਾਲ ਜੁੜੇ ਵਿਅਕਤੀ ਦੇ ਘਰੋਂ 8 ਬੰਬ ਬਰਾਮਦ

ਮੁੰਬਈ, 10 ਅਗਸਤ (ਸ.ਬ.) ਆਰਥਿਕ ਰਾਜਧਾਨੀ ਮੁੰਬਈ ਦੇ ਨਾਲਾਸੋਪਾਰਾ ਵਿੱਚ ਏ.ਟੀ.ਐਸ. ਨੇ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿਚ ਧਮਾਕਾਖੇਜ਼ ਸਮਗਰੀ ਬਰਾਮਦ ਕੀਤੀ ਹੈ| ਇੱਥੇ ਸਨਾਤਨ ਸੰਸਥਾ ਨਾਲ ਜੁੜੇ ਵੈਭਵ ਰਾਓਤ ਦੇ ਘਰ ਤੇ ਦੁਕਾਨ ਉਤੇ ਏ.ਟੀ.ਐਸ. ਨੇ ਛਾਪੇਮਾਰੀ ਕੀਤੀ| ਇਸ ਦੌਰਾਨ ਕਰੀਬ 8 ਦੇਸੀ ਬੰਬ ਬਰਾਮਦ ਕੀਤੇ ਗਏ ਹਨ| ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨੂੰ ਹੀ ਛਾਪੇਮਾਰੀ ਕੀਤੀ ਗਈ| ਰਾਓਤ ਦੇ ਘਰ ਤੋਂ 8 ਦੇਸੀ ਬੰਬ ਮਿਲੇ ਹਨ ਤੇ ਘਰ ਦੇ ਨੇੜੇ ਹੀ ਦੁਕਾਨ ਤੋਂ ਬੰਬ ਬਣਾਉਣ ਦੀ ਸਮਗਰੀ ਮਿਲੀ ਹੈ|

Leave a Reply

Your email address will not be published. Required fields are marked *