ਮੁੱਖ ਮੰਤਰੀ ਦੇ ਸੰਗਤ ਦਰਸ਼ਨ ਵਿੱਚ ਹੰਗਾਮਾ, ਸਮਰਥਕਾਂ ਸਮੇਤ ਪਹੁੰਚੇ ਪ੍ਰਗਟ ਸਿੰਘ

ਜਲੰਧਰ , 20 ਦਸੰਬਰ (ਸ.ਬ.) ਜਲੰਧਰ ਕੈਂਟ ਵਿੱਚ ਪੈਂਦੇ ਜਮਸ਼ੇਰ ਵਿੱਚ ਚੱਲ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਅਕਾਲੀ ਦਲ ਵਿੱਚੋਂ ਸਸਪੈਂਡ ਕੀਤੇ ਗਏ ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਅਤੇ ਹਾਕੀ ਖਿਡਾਰੀ ਪ੍ਰਗਟ ਸਿੰਘ ਸੰਗਤ ਦਰਸ਼ਨ ਵਿੱਚ ਪਹੁੰਚ ਗਏ| ਦਰਅਸਲ ਪ੍ਰਗਟ ਸਿੰਘ ਸਾਲਿਡ ਵੈਸਟ ਪ੍ਰਾਜੈਕਟ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਪਹੁੰਚੇ ਸਨ| ਜਿਵੇਂ ਹੀ ਪ੍ਰਗਟ ਸਿੰਘ ਆਪਣੇ ਸਮਰਥਕਾਂ ਸਮੇਤ ਸੰਗਤ ਦਰਸ਼ਨ ਵਿੱਚ ਪਹੁੰਚੇ ਤਾਂ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਸਕਿਓਰਿਟੀ ਨੇ ਉਨ੍ਹਾਂ ਨੂੰ ਬਾਹਰ ਹੀ ਰੋਕ ਲਿਆ ਜਿਸ ਤੇ ਪ੍ਰਗਟ ਸਿੰਘ ਬਾਹਰ ਹੀ ਜ਼ਮੀਨ ਤੇ ਬੈਠ ਗਏ| ਮਾਮਲਾ ਵਿਗੜਦਾ ਦੇਖ ਮੁੱਖ ਮੰਤਰੀ ਬਾਦਲ ਨੇ ਪ੍ਰਗਟ ਸਿੰਘ ਨੂੰ ਗੱਲਬਾਤ ਕਰਨ ਲਈ ਅੰਦਰ ਬੁਲਾਇਆ|
ਦੱਸਣਯੋਗ ਹੈ ਕਿ ਅਕਾਲੀ ਦਲ ਵਿੱਚੋਂ ਸਸਪੈਂਡ ਹੋਣ ਤੋਂ ਬਾਅਦ ਪਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਫਰੰਟ ਆਵਾਜ਼-ਏ-ਪੰਜਾਬ ਨਾਲ ਜੁੜ ਗਏ ਸਨ ਜਿਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ| ਕਿਆਸ ਲਗਾਏ ਜਾ ਰਹੇ ਹਨ ਕਿ ਕਾਂਗਰਸ ਪਰਗਟ ਸਿੰਘ ਨੂੰ ਜਲੰਧਰ ਕੈਂਟ ਤੋਂ ਹੀ ਉਮੀਦਵਾਰ ਐਲਾਨ ਸਕਦੀ ਹੈ|

Leave a Reply

Your email address will not be published. Required fields are marked *