ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਮੁਫ਼ਤ ਇਲਾਜ ਯੋਜਨਾ ਤਹਿਤ ਇਲਾਜ ਕਰਵਾ ਕੇ ਠੀਕ ਹÎੋਇਆ ਪਿੰਡ ਦੇਸੂਮਾਜਰਾ ਦਾ ਨੌਜਵਾਨ

ਐਸ.ਏ.ਐਸ. ਨਗਰ, 14 ਜੂਨ (ਸ.ਬ.) ਤਿੰਨ ਮਹੀਨੇ ਪਹਿਲਾਂ ਹੈਪੇਟਾਈਟਸ-ਸੀ ਦੀ ਲਪੇਤ ਵਿੱਚ ਆਏ ਪਿੰਡ ਦੇਸੂਮਾਜਰਾ ਦਾ 24 ਸਾਲਾ ਨੌਜਵਾਨ ਸਰਕਾਰੀ ਹਸਪਤਾਲ ਫੇਜ਼-6 ਮੁਹਾਲੀ ਤੋਂ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਮੁਫ਼ਤ ਇਲਾਜ ਯੋਜਨਾ ਤਹਿਤ ਬਿਲਕੁਲ ਮੁਫਤ ਇਲਾਜ ਕਰਵਾ ਕੇ ਠੀਕ ਹੋ ਚੁੱਕਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ ਚੰਗੀ ਸਿਹਤ ਸਬੰਧੀ ਵਿਕਾਸ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਮੁਫਤ ਇਲਾਜ ਯੋਜਨਾ ਅਧੀਨ ਜ਼ਿਲ੍ਹੇ ਵਿਚਲੇ ਹੈਪੇਟਾਈਟਸ-ਸੀ ਦੇ ਮਰੀਜ਼ਾਂ ਦਾ ਸਿਵਲ ਹਸਪਤਾਲ, ਮੁਹਾਲੀ ਵਿਖੇ ਮੁਫਤ ਇਲਾਜ ਕੀਤਾ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਜੂਨ 2016 ਤੋਂ ਲੈ ਕੇ ਮਈ 2018 ਤੱਕ ਹੈਪੇਟਾਈਟਸ-ਸੀ ਦੇ 378 ਕੇਸ ਰਜਿਸਟਰ ਹੋਏ ਤੇ 269 ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਅਤੇ 109 ਮਰੀਜ਼ਾਂ ਦਾ ਇਲਾਜ ਪੂਰਾ ਹੋ ਚੁੱਕਾ ਹੈ| ਇਸ ਸਕੀਮ ਅਧੀਨ ਹੈਪਾਟਾਈਟਸ-ਸੀ ਦੀਆਂ ਦਵਾਈਆਂ ਵੀ ਮੁਫ਼ਤ ਉਪਲਬਧ ਕਰਾਈਆਂ ਜਾਂਦੀਆਂ ਹਨ| ਇਸੇ ਸਕੀਮ ਤਹਿਤ ਮਰੀਜ਼ਾਂ ਦਾ ਸਸਟੇਨ ਵਾਇਰਲ ਰਿਸਪੌਂਸ (ਐਸ.ਵੀ.ਆਰ) ਵੀ ਮੁਫਤ ਕੀਤਾ ਗਿਆ ਹੈ ਜੋ ਕਿ ਹੈਪਾਟਾਈਟਸ-ਸੀ ਦਾ ਇਲਾਜ ਪੂਰਾ ਹੋਣ ਤੋਂ ਬਾਅਦ ਕੀਤਾ ਜਾਂਦਾ ਹੈ| ਰਜਿਸਟਰ ਹੋਏ ਕੇਸਾਂ ਵਿੱਚ 208 ਪੁਰਸ਼ ਅਤੇ 61 ਔਰਤਾਂ ਸ਼ਾਮਲ ਹਨ|
ਉਹਨਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਅਪਰੈਲ 2017 ਤੋਂ ਮਈ 2018 ਤੱਕ 145 ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਵਾਸਤੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵਿਚੋਂ 1 ਕਰੋੜ 74 ਲੱਖ 2 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ| ਸ੍ਰੀਮਤੀ ਸਪਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਕੈਂਸਰ ਦੀ ਭਿਆਨਕ ਬਿਮਾਰੀ ਦੇ ਖਾਤਮੇ ਲਈ ਜਿੱਥੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਉਥੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਬਿਮਾਰੀ ਤੋਂ ਬਚਾਅ ਹੋ ਸਕੇ|

Leave a Reply

Your email address will not be published. Required fields are marked *