ਮੁੱਖ ਮੰਤਰੀ ਯੋਗੀ ਵੱਲੋਂ ਸ਼ਹੀਦ ਇੰਸਪੈਕਟਰ ਦੇ ਪਰਿਵਾਰ ਨੂੰ 40 ਲੱਖ ਦੇਣ ਦਾ ਐਲਾਨ

ਲਖਨਊ, 6 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਵਿੱਚ ਭੜਕੀ ਹਿੰਸਾ ਦੌਰਾਨ ਸ਼ਹੀਦ ਹੋਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਅੱਜ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਲਖਨਊ ਵਿੱਚ ਮੁਲਾਕਾਤ ਕੀਤੀ| ਪਰਿਵਾਰ ਨੇ ਸੀ. ਐਮ. ਯੋਗੀ ਦੇ ਆਵਾਸ ਤੇ ਮੁਲਾਕਾਤ ਕੀਤੀ| ਇਸ ਮੁਲਾਕਾਤ ਦੌਰਾਨ ਵਿਧਾਇਕ ਅਤੁਲ ਗਰਗ ਅਤੇ ਡੀ. ਜੀ. ਪੀ. ਵੀ ਮੌਜੂਦ ਰਹੇ| ਯੋਗੀ ਨੇ ਸ਼ਹੀਦ ਪੁਲੀਸ ਇੰਸਪੈਕਟਰ ਸੁਬੋਧ ਦੀ ਪਤਨੀ ਨੂੰ 40 ਲੱਖ ਰੁਪਏ ਅਤੇ ਮਾਤਾ-ਪਿਤਾ ਨੂੰ 10 ਲੱਖ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ| ਇਸ ਦੇ ਨਾਲ ਹੀ ਉਨ੍ਹਾਂ ਨੇ ਇੰਸਪੈਕਟਰ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ|
ਇੰਸਪੈਕਟਰ ਸੁਬੋਧ ਦੇ ਬੇਟੇ ਸ਼ੈਰੀ ਪ੍ਰਤਾਪ ਸਿੰਘ ਨੇ ਸੀ. ਐਮ. ਯੋਗੀ ਨਾਲ ਮੁਲਾਕਾਤ ਮਗਰੋਂ ਕਿਹਾ ਕਿ ਉਨ੍ਹਾਂ ਨੇ ਯਕੀਨ ਦਿਵਾਇਆ ਕਿ ਸਾਨੂੰ ਨਿਆਂ ਮਿਲੇਗਾ| ਇੱਥੇ ਦੱਸ ਦੇਈਏ ਕਿ ਇੰਸਪੈਕਟਰ ਸੁਬੋਧ ਕੁਮਾਰ ਦੇ ਦੋ ਬੇਟੇ ਹਨ| ਵੱਡਾ ਬੇਟਾ ਸਿਵਿਲ ਸਰਵਿਸ ਅਤੇ ਛੋਟਾ ਬੇਟਾ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ| ਉਨ੍ਹਾਂ ਦੀ ਪੜ੍ਹਾਈ ਵਿਚ ਸਰਕਾਰ ਮਦਦ ਕਰੇਗੀ| ਉੱਥੇ ਹੀ ਜੈਠਾਰੀ-ਕੁਰੌਲੀ ਰੋਡ ਦਾ ਨਾਂ ਸ਼੍ਰੀ ਸੁਬੋਧ ਕੁਮਾਰ ਸਿੰਘ ਸ਼ਹੀਦ ਮਾਰਗ ਕਰਨ ਦਾ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਂ ਦਾ ਇਕ ਕਾਲਜ ਵੀ ਬਣਾਇਆ ਜਾਵੇਗਾ|

Leave a Reply

Your email address will not be published. Required fields are marked *