ਮੁੱਖ ਮੰਤਰੀ ਵੀਰਭੱਦਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਸ਼ਿਮਲਾ, 19 ਦਸੰਬਰ (ਸ.ਬ.) ਚੋਣਾਂ ਵਿੱਚ ਕਾਂਗਰਸ ਦੀ ਹਾਰ ਹੋਣ ਤੋਂ ਬਾਅਦ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਮੁੱਖ ਮੰਤਰੀ ਨੇ ਰਾਜਪਾਲ ਅਚਾਰੀਆਂ ਦੇਵਵਰਤ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫਾ ਦਿੱਤਾ| ਰਾਜਪਾਲ ਨੇ ਆਉਣ ਵਾਲੀ ਸਰਕਾਰ ਦੇ ਸਥਾਪਿਤ ਹੋਣ ਤੱਕ ਆਪਣੇ ਅਹੁਦੇ ਤੇ ਬਣੇ ਰਹਿਣ ਲਈ ਕਿਹਾ| ਉਨ੍ਹਾਂ ਕਿਹਾ ਹੈ ਕਿ ਉਹ ਜਨਤਾ ਦੇ ਜਨਾਦੋਸ਼ ਨੂੰ ਕਬੂਲ ਕਰਦੇ ਹਨ| ਉਨ੍ਹਾਂ ਦਾ ਕਹਿਣਾ ਹੈ ਕਿ ਉਹ 6 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ| ਇਸ ਦੌਰਾਨ ਮੈਂ ਪ੍ਰਦੇਸ਼ ਦੀ ਜਨਤਾ ਦੀ ਸੇਵਾ ਕਰਨ ਦਾ ਯਤਨ ਕੀਤਾ ਹੈ|

Leave a Reply

Your email address will not be published. Required fields are marked *