ਮੁੱਖ ਮੰਤਰੀ ਸ਼ਿਵਰਾਜ ਦੇ ਕਾਫਲੇ ਨੂੰ ਰਸਤਾ ਨਾ ਦੇਣਾ ਨੌਜਵਾਨ ਨੂੰ ਮਹਿੰਗਾ ਪਿਆ

ਭੋਪਾਲ, 27 ਜੂਨ (ਸ.ਬ.)  ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਅੱਜ ਇਕ ਨੌਜਵਾਨ ਵੱਲੋਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਕਾਫਲੇ ਨੂੰ ਰਸਤਾ ਨਾ ਦਿੱਤੇ ਜਾਣ ਤੋਂ ਬਾਅਦ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ| ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਪੁਲੀਸ ਵੱਲੋਂ ਰੋਕੇ ਜਾਣ ਤੋਂ ਬਾਅਦ ਵੀ ਗੱਡੀ ਤੋਂ ਉਤਰਨ ਤੋਂ ਨਾ ਸਿਰਫ ਇਨਕਾਰ ਕਰ ਦਿੱਤਾ, ਸਗੋਂ ਪੁਲੀਸ ਨੂੰ ਗੱਡੀ ਲਿਜਾਉਣ ਤੋਂ ਵੀ ਰੋਕ ਦਿੱਤਾ| ਇਸ ਤੋਂ ਬਾਅਦ ਉਸ ਦੀ ਗੱਡੀ ਨੂੰ ਪੁਲੀਸ ਕਰੇਨ ਨਾਲ ਚੁੱਕ ਕੇ ਥਾਣੇ ਤੱਕ ਲੈ ਕੇ ਗਈ|
ਭੋਪਾਲ ਉਤਰ ਪੁਲੀਸ ਸੁਪਰਡੈਂਟ ਅਰਵਿੰਦ ਸਕਸੈਨਾ ਨੇ ਦੱਸਿਆ ਕਿ   ਸਵੇਰੇ ਰਾਜਧਾਨੀ ਦੇ ਕੋਹੇਫਿਜਾ ਥਾਣਾ ਖੇਤਰ ਤੋਂ ਲੰਘ ਰਹੇ ਮੁੱਖ ਮੰਤਰੀ ਚੌਹਾਨ ਦੇ ਕਾਫਲੇ ਦੇ ਰਸਤੇ ਵਿੱਚ ਇਕ ਗੱਡੀ ਆ ਰਹੀ ਸੀ| ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਗੱਡੀ ਨੇ ਮੁੱਖ ਮੰਤਰੀ ਦੇ ਕਾਫਲੇ ਨੂੰ ਰਸਤਾ ਨਹੀਂ ਦਿੱਤਾ| ਥੋੜ੍ਹਾ ਅੱਗੇ ਜਾ ਕੇ ਪੁਲੀਸ ਨੇ ਘੇਰਾਬੰਦੀ ਕਰ ਕੇ ਉਸ ਗੱਡੀ ਨੂੰ ਰੋਕਿਆ ਅਤੇ ਉਸ ਵਿੱਚ ਸਵਾਰ ਅੰਬਿਕਾ ਤਿਵਾੜੀ ਨਾਂ ਦੇ ਨੌਜਵਾਨ ਨੂੰ ਗੱਡੀ ਤੋਂ ਉਤਰਨ ਲਈ ਕਿਹਾ|
ਨੌਜਵਾਨ ਕਾਫੀ ਕੋਸ਼ਿਸ਼ ਤੋਂ ਬਾਅਦ ਗੱਡੀ ਵਿਚੋਂ ਉਤਰਿਆ ਪਰ ਰਾਜਧਾਨੀ ਵਾਸੀ ਆਪਣੇ ਪ੍ਰਭਾਵਸ਼ਾਲੀ ਪਿਤਾ ਦਾ ਰੁਤਬਾ ਦਿਖਾਉਂਦੇ ਹੋਏ ਗੱਡੀ ਨੂੰ ਪੁਲੀਸ ਥਾਣੇ ਲਿਜਾਉਣ ਤੋਂ ਇਨਕਾਰ ਕਰ ਦਿੱਤਾ| ਗੱਡੀ ਨੂੰ ਕੁਝ ਦੂਰ ਤੱਕ ਕਰੇਨ ਰਾਹੀਂ ਥਾਣੇ ਲਿਆਂਦਾ ਗਿਆ| ਸਕਸੈਨਾ ਅਨੁਸਾਰ ਨੌਜਵਾਨ ਤੇ ਸੜਕ ਤੇ ਕਿਸੇ ਕਾਫਲੇ ਵਿੱਚ ਰੁਕਾਵਟ ਪੈਦਾ ਕਰਨ ਸੰਬੰਧੀ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅਜੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ| ਨੌਜਵਾਨ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ|

Leave a Reply

Your email address will not be published. Required fields are marked *