ਮੁੱਖ ਸੜਕ ਉਪਰ ਪਏ ਖੱਡੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

ਐਸ ਏ  ਐਸ ਨਗਰ, 16 ਅਕਤੂਬਰ (ਜਸਵਿੰਦਰ ਸਿੰਘ) ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਸਾਡੇ ਸ਼ਹਿਰ ਨੂੰ ਇੱਕ ਅਤਿ ਆਧੁਨਿਕ ਅਤੇ ਵਿਸ਼ਵਪੱਧਰੀ ਸ਼ਹਿਰ ਦਾ ਦਰਜਾ ਹਾਸਿਲ ਹੇ ਪਰਤੂ ਸ਼ਹਿਰ ਦੀਅ ਸੜਕਾਂ ਦੀ ਬਦਹਾਲੀ ਆਪਣੀ ਕਹਾਣੀ ਆਪ ਕਹਿੰਦੀ ਹੈ| ਇਹ ਸੜਕਾਂ ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਹਨ ਅਤੇ ਇਹਨਾਂ ਵਿੱਚ ਪਏ ਖੱਡੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ| 
ਸਥਾਨਕ ਕੁੰਭੜਾ ਚੌਂਕ ਤੋਂ ਸੋਹਾਣਾ ਵੱਲ ਜਾਂਦੀ ਸੜਕ ਦੇ ਕਿਨਾਰਿਆਂ ਉਪਰ ਕਾਫੀ ਵੱਡੇ ਖੱਡੇ ਪਏ ਹੋਏ ਹਨ| ਇਹ ਸੜਕ ਕਈ ਥਾਵਾਂ ਤੋਂ ਟੁੱਟੀ ਵੀ ਹੋਈ ਹੈ, ਜਿਸ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ| ਇਸ ਸੜਕ ਉਪਰ  ਦਿਨ ਰਾਤ ਕਾਫੀ ਆਵਾਜਾਈ ਰਹਿੰਦੀ ਹੈ  ਅਤੇ ਇਹਨਾਂ ਖੱਡਿਆਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ਦਿਕਤਾਂ ਆਉਦੀਆਂ ਹਨ|
ਸ਼ਹਿਰ ਦੀ ਇਸ ਮੁੱਖ ਸੜਕ ਤੇ ਪਏ ਇਹ ਖੱਡੇ ਕਾਫੀ ਵੱਡੇ ਅਤੇ ਡੁੰਘੇ ਹਨ, ਇਸ ਕਾਰਨ ਜਦੋਂ  ਕਿਸੇ ਵਾਹਨ ਦਾ ਟਾਇਰ ਇਹਨਾਂ ਖੱਡਿਆਂ ਵਿੱਚ ਪੈਂਦਾ ਹੈ ਤਾਂ ਵਾਹਨ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਇਸ ਕਾਰਨ ਕਈ ਵਾਰ ਹਾਦਸੇ ਵੀ ਵਾਪਰਦੇ ਹਨ| ਬਰਸਾਤ ਦੇ ਦਿਨਾਂ ਦੌਰਾਨ ਇਹਨਾਂ ਖਡਿਆਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਇਹ ਖੱਡੇ ਦਿਖਾਈ ਨਹੀਂ ਦਿੰਦੇ ਅਤੇ ਬਰਸਾਤ ਦੌਰਾਨ ਵਾਹਨ ਚਾਲਕ ਹੋਰ ਵੀ ਜਿਆਦਾ ਪਰੇਸ਼ਾਨ ਹੁੰਦੇ ਹਨ| 
ਵਾਹਨ ਚਾਲਕਾਂ ਨੂੰ ਸਭਤੋਂ ਜਿਆਦਾ ਪਰੇਸ਼ਾਨੀ ਰਾਤ ਵੇਲੇ ਹੁੰਦੀ ਹੈ ਜਦੋਂ ਇਹ ਖੱਡੇ ਦੂਰ ਤੋਂ ਬਿਲਕੁਲ ਦਿਖਾਈ ਨਹੀਂ ਦਿੰਦੇ ਅਤੇ ਵਾਹਨ ਚਾਲਕਾਂ ਨੂੰ ਬਿਲਕੁਲ             ਨੇੜੇ ਆ ਕੇ ਇਹਨਾਂ ਖੱਡਿਆਂ ਦਾ ਪਤਾ ਚਲਦਾ ਹੈ| ਇਹਨਾਂ ਖਡਿਆਂ ਤੋਂ  ਬਚਣ ਲਈ ਕਈ ਵਾਰ ਵਾਹਨ ਚਾਲਕ ਕੋਲੋਂ ਵਾਹਨ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ| 
ਸਮਾਜਸੇਵੀ ਆਗੂ ਸ੍ਰ. ਜੋਗਿੰਦਰ ਸਿੰਘ ਜੋਗੀ ਕਹਿੰਦੇ ਹਨ ਕਿ ਸ਼ਹਿਰ ਦੀਆਂ ਸੜਕਾਂ ਤੇ ਪਏ ਇਹ ਖੱਡੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜਾਰੀ ਨੂੰ ਤਾਂ ਪ੍ਰਗਟਾਉਂਦੇ ਹੀ ਹਨ ਸੜਕ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ| ਇਸ ਲਈ ਪ੍ਰਸ਼ਾਸ਼ਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਇਹਨਾਂ ਖੱਡਿਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇ|

Leave a Reply

Your email address will not be published. Required fields are marked *