ਮੁੱਢਲੇ ਸਿਹਤ ਕੇਂਦਰ ਵਿੱਚ ਪੈਂਦੇ ਬੂਥਗੜ੍ਹ ਦੇ ਸਕੂਲੀ ਬੱਚਿਆਂ ਨੂੰ ਮੂਫਤ ਐਨਕਾਂ ਵੰਡੀਆਂ

ਮੁੱਢਲੇ ਸਿਹਤ ਕੇਂਦਰ ਵਿੱਚ ਪੈਂਦੇ ਬੂਥਗੜ੍ਹ ਦੇ ਸਕੂਲੀ ਬੱਚਿਆਂ ਨੂੰ ਮੂਫਤ ਐਨਕਾਂ ਵੰਡੀਆਂ
ਬੂਥਗੜ੍ਹ (ਐਸ.ਏ.ਐਸ.ਨਗਰ), 10 ਜੁਲਾਈ (ਸ.ਬ.) ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਰਾਜ ਵਿੱਚ ਅੰਨੇਪਣ ਦੇ ਬਚਾਅ ਲਈ ਆਰੰਭੇ ਪ੍ਰੋਗਰਾਮ ਤਹਿਤ ਮੁਢਲੇ ਸਿਹਤ ਕੇਂਦਰ ਵਿੱਚ ਪੈਂਦੇ ਬੂਥਗੜ੍ਹ ਦੇ ਸਕੂਲੀ ਬੱਚਿਆਂ ਨੂੰ ਮੁਫਤ ਐਨਕਾਂ ਵੰਡੀਆਂ ਗਈਆਂ| ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਬੂਥਗੜ੍ਹ ਡਾ: ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਰਾਜ ਵਿੱਚ ਬੱਚਿਆਂ ਦੀ ਸਿਹਤ ਦੀ ਤੰਦਰੁਸਤੀ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਿੰਨ੍ਹਾਂ ਵਿੱਚ ਬੱਚਿਆਂ ਨੂੰ ਅੰਨਾਪਣ ਤੋਂ ਬਚਾਉਣ ਲਈ ਵੀ ਪ੍ਰੋਗਰਾਮ ਸ਼ਾਮਿਲ ਹੈ|
ਉਹਨਾਂ ਦੱਸਿਆ ਕਿ ਬੱਚਿਆਂ ਨੂੰ ਅੰਨਾਪਣ ਤੋਂ ਬਚਾਉਣ ਲਈ 9 ਮਹੀਨੇ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਵਿਟਾਮਿਨ ਏ ਦੀਆਂ 9 ਖੁਰਾਕਾਂ ਦਿੱਤੀਆਂ ਜਾਂਦੀਆਂ ਹਨ| ਇਸ ਤੋਂ ਇਲਾਵਾ ਬਜੁਰਗਾਂ ਦੇ ਅੱਖਾਂ ਦੇ  ਆਪ੍ਰੇਸ਼ਨ ਮੁਫਤ  ਕੀਤੇ ਜਾਂਦੇ ਹਨ ਅਤੇ ਸਕੂਲੀ ਬੱਚਿਆਂ ਲਈ ਸਕੂਲ ਹੈਲਥ ਪ੍ਰੋਗਰਾਮ ਤਹਿਤ ਸਕੂਲੀ ਬੱਚਿਆਂ ਦਾ ਸਿਹਤ ਚੈਕਅਪ ਕੀਤਾ ਜਾਂਦਾ ਹੈ| ਉਨ੍ਹਾਂ ਸਕੂਲਾਂ ਦੇ ਮੁੱਖ ਅਧਿਆਪਕਾਂ ਨੁੰ ਅਪੀਲ ਕੀਤੀ ਕਿ ਉਹ ਆਪਣੇ ਅਧੀਨ ਤਾਇਨਾਤ ਅਧਿਆਪਕਾਂ ਨੂੰ ਆਖਣ ਕਿ ਜਿਹੜੇ ਬੱਚੇ ਸਕੂਲ ਵਿੱਚ ਗੈਰ ਹਾਜਰ ਜਾਂ ਸਕੂਲ ਛੱਡ ਜਾਂਦੇ ਹਨ ਉਨ੍ਹਾਂ ਬੱਚਿਆਂ ਵੱਲ ਨਿੱਜੀ ਧਿਆਨ ਦਿੰਦੇ ਹੋਏ ਉਨ੍ਹਾਂ ਦੇ ਅੱਖਾਂ, ਕੰਨ ਅਤੇ ਖੂਨ ਦੀ ਜਾਂਚ ਕਰਾਉਣ ਨੂੰ ਯਕੀਨੀ ਬਣਾਉਣ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਮੋਬਾਇਲ ਦੀ ਵਰਤੋਂ ਅਤੇ ਟੈਲੀਵੀਜਨ ਨੂੰ ਘੱਟ ਤੋਂ ਘੱਟ  ਦੇਖਣ ਲਈ ਪ੍ਰੇਰਿਤ ਕਰਨ ਕਿਉਂਕਿ ਇੰਨ੍ਹਾਂ ਦੀ ਜਿਆਦਾ ਵਰਤੋਂ ਕਾਰਨ ਬੱਚੇ ਅੰਨਾਪਣ ਦਾ ਸ਼ਿਕਾਰ ਹੋ ਸਕਦੇ ਹਨ|
ਮੁੱਢਲੇ ਸਿਹਤ ਕੇਂਦਰ ਬੂਥਗੜ੍ਹ ਦੇ ਅਪਥਾਲਮਿਕ ਅਫਸਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਬੂਥਗੜ੍ਹ ਅਧੀਨ ਪੈਂਦੇ ਵੱਖ ਵੱਖ ਸਕੂਲਾਂ ਦੇ 34 ਬੱਚਿਆਂ ਨੂੰ  ਐਨਕਾਂ ਮੁਫਤ ਤਿਆਰ ਕਰਕੇ  ਦਿੱਤੀਆਂ ਹਨ|

Leave a Reply

Your email address will not be published. Required fields are marked *