ਮੁੱਲਾਂਪੁਰ ਗਰੀਬਦਾਸ ਵਿਖੇ ਮੈਡੀਕਲ ਕੈਂਪ ਲਗਾਇਆ

ਐਸ ਏ ਐਸ ਨਗਰ,13 ਫਰਵਰੀ (ਸ ਬ) :ਫਾਈਟ ਫਾਰ ਹਿਊਮਨ ਰਾਈਟਸ ਅਤੇ ਸੁੱਖ ਸਾਗਰ ਨਰਸਿੰਗ ਹੋਮ ਵਲੋਂ ਮੁਫਤ ਮੈਡੀਕਲ ਕੈਂਪ ਸੁੱਖ ਸਾਗਰ ਨਰਸਿੰਗ ਹੋਮ ਮੁੱਲਾਂਪੁਰ ਵਿਖੇ ਸੰਸਥਾ ਦੇ ਮੁੱਖ ਸਕੱਤਰ ਜਸਬੀਰ ਸਿੰਘ ਦੀ ਅਗਵਾਈ ਵਿਚ ਲਗਾਇਆ ਗਿਆ| ਇਸ ਵਿਚ ਵੱਖ ਵੱਖ ਬਿਮਾਰੀਆਂ ਦੇ 150 ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਮਰੀਜਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ|  ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰ ਮੁਨੀਸ ਚੌਧਰੀ, ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਸੁਪਿਆ ਜੈਨ, ਬੱਚਿਆਂ ਦੇ ਮਾਹਰ ਡਾਕਟਰ  ਏ ਰਾਣਾ, ਕੰਨ,ਨੱਕ,ਗਲੇ ਦੇ ਮਹਿਰ ਡਾਕਟਰ ਵੀ ਕੁਮਾਰ ਨੇ ਮਰੀਜਾਂ ਦੀ ਜਾਂਚ ਕੀਤੀ |
ਇਸ ਮੌਕੇ ਸੰਸਥਾ ਦੇ ਪ੍ਰਧਾਨ ਕੁਲਦੀਪ ਸਿੰਘ ਭਿੰਡਰ, ਮੀਤ ਪ੍ਰਧਾਨ ਭੁਪਿੰਦਰ ਸਿੰਘ,ਪ੍ਰੈਸ ਸਕੱਤਰ ਰਸ਼ਪਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *