ਮੂਰਤੀਆਂ ਤੋੜੇ ਜਾਣ ਕਾਰਨ ਭਾਰਤ ਦੇ ਘੱਟ ਗਿਣਤੀ ਭਾਈਚਾਰੇ ਵਿੱਚ ਡਰ ਫੈਲਿਆ : ਡਾ. ਅਨਵਰ ਹੁਸੈਨ

ਐਸ ਏ ਐਸ ਨਗਰ, 10 ਮਾਰਚ (ਸ.ਬ.) ਜ਼ਿਲ੍ਹਾ ਕਾਂਗਰਸ ਐਸ.ਏ.ਐਸ. ਨਗਰ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਡਾ ਅਨਵਰ ਹੁਸੈਨ ਨੇ ਦੇਸ਼ ਅੰਦਰ ਲੈਨਿਨ, ਡਾ. ਅੰਬੇਦਕਰ ਅਤੇ ਹੋਰਨਾਂ ਹਸਤੀਆਂ ਦੇ ਬੁੱਤ ਤੋੜੇ ਜਾਣ ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਘਟਨਾਵਾਂ ਨਾਲ ਦੇਸ਼ ਅੰਦਰ ਘੱਟ ਗਿਣਤੀ ਭਾਈਚਾਰੇ ਵਿੱਚ ਇਕ ਖੌਫ ਦੀ ਲਹਿਰ ਨਜ਼ਰ ਆ ਰਹੀ ਹੈ ਜਿਸ ਨਾਲ ਘੱਟ ਗਿਣਤੀ, ਦਲਿਤ ਅਤੇ ਸਮਾਜਵਾਦ ਦੇ ਧਾਰਨੀ ਲੋਕਾਂ ਵਿੱਚ ਡਰ ਫੈਲ ਰਿਹਾ ਹੈ ਜੋ ਕਿ ਦੇਸ਼ ਲਈ ਮੰਦਭਾਗਾ ਹੈ| ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਸਕਰਾਤਮਕ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਕ ਸ਼ਖ਼ਸ ਵਰਗ ਦੇ ਪ੍ਰਧਾਨ ਮੰਤਰੀ ਨਹੀਂ ਹਨ ਬਲਕਿ ਉਹ ਹਰ ਵਰਗ ਅਤੇ ਸਮੁੱਚੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਤੇ ਉਨ੍ਹਾਂ ਨੂੰ ਸਖਤੀ ਨਾਲ ਹਿੰਦੂਤਵ ਤੇ ਗੁੰਡਾਗਰਦੀ ਕਰਦੇ ਲੋਕਾਂ ਤੇ ਸ਼ਿਕੰਜਾ ਕੱਸਣਾ ਚਾਹੀਂਦਾ ਹੈ ਤਾਂ ਕਿ ਦੇਸ਼ ਦਾ ਹਰ ਨਾਗਰਿਕ ਬਿਨਾ ਕਿਸੇ ਖੌਫ ਤੋਂ ਜ਼ਿੰਦਗੀ ਬਸਰ ਸਕੇ |
ਉਹਨਾਂ ਕਿਹਾ ਕਿ ਭਾਜਪਾ ਦੇ ਕਈ ਮੰਤਰੀ ਅਤੇ ਨੇਤਾਂਵਾਂ ਨੇ ਲੈਨਿਨ ਨੂੰ ਵਿਦੇਸ਼ੀ ਹਸਤੀ ਕਰਾਰ ਦਿੱਤਾ ਜਦੋਂ ਕਿ ਲੈਨਿਨ ਪੂਰੇ ਵਿਸ਼ਵ ਵਿੱਚ ਸਮਾਨਤਾ ਅਤੇ ਸਮਾਜਵਾਦ ਦੀ ਸੋਚ ਦੇ ਧਾਰਣੀ ਨੇਤਾ ਹਨ ਜਿਨ੍ਹਾਂ ਦੀ ਪੂਰੇ ਵਿਸ਼ਵ ਵਿੱਚ ਇਕ ਵੱਡੀ ਹੋਂਦ ਹੈ, ਉਨ੍ਹਾਂ ਨੇ ਇਸ ਹੋਛੀ ਰਾਜਨੀਤੀ ਦੀ ਵੀ ਨਿੰਦਾ ਕੀਤੀ|

Leave a Reply

Your email address will not be published. Required fields are marked *