ਮੂਰਤੀ ਸਥਾਪਨਾ ਸਮਾਗਮ 21 ਜੂਨ ਤੋਂ

ਰੋਹੜੂ (ਹਿਮਾਚਲ ਪ੍ਰਦੇਸ਼), 10 ਜੂਨ (ਸ.ਬ.) ਸਿੱਧ ਪੀਠ ਪੰਚਮੁਖੀ ਹਨੂਮਾਨ ਮੰਦਰ ਲੋਅਰ ਕੋਟੀ ਪ੍ਰਬੰਧਕ ਕਮੇਟੀ ਰੋਹੜੂ (ਹਿਮਾਚਲ ਪ੍ਰਦੇਸ਼) ਵਲੋਂ ਮੰਦਰ ਵਿਖੇ ਸ੍ਰੀ ਦੁਰਗਾ ਮਾਤਾ ਮੂਰਤੀ ਅਤੇ ਮੰਦਰ ਦੀ ਸਥਾਪਨਾ ਸਬੰਧੀ ਸਮਾਗਮ 21 ਜੂਨ ਤੋਂ ਕਰਵਾਏ ਜਾ ਰਹੇ ਹਨ, ਜੋ ਕਿ 25 ਜੂਨ ਤੱਕ ਚੱਲਣਗੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ  ਮੰਦਰ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ 21 ਜੂਨ ਤੋਂ 23 ਜੂਨ ਤੱਕ ਮਾਤਾ ਮੂਰਤੀ ਦਾ ਮੰਡਪ ਪੂਜਨ ਕੀਤਾ  ਜਾਵੇਗਾ| 24 ਜੂਨ ਨੂੰ ਮੂਰਤੀ ਦੀ ਸ਼ੋਭਾ ਯਾਤਰਾ ਅਤੇ ਨਗਰ ਕੀਰਤਨ ਹੋਵੇਗਾ| 25 ਜੂਨ ਨੂੰ ਮਾਤਾ ਮੂਰਤੀ ਦਾ ਪੂਜਨ ਅਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਵਾਇਆ ਜਾਵੇਗਾ| ਇਸ ਉਪਰੰਤ ਭੰਡਾਰਾ ਹੋਵੇਗਾ| ਸ਼ਾਮ ਨੂੰ ਮਾਂ ਭਗਵਤੀ ਦੀ ਚੌਂਕੀ ਹੋਵੇਗੀ| ਜਿਸ ਵਿੱਚ ਸਵੀਟੀ ਐਂਡ ਪਾਰਟੀ ਗੁਣਗਾਣ ਕਰੇਗੀ|
ਇਸ ਸਮਾਗਮ ਵਿੱਚ ਸ੍ਰੀ Tਂਕਾਰ ਦਾਸ ਮਿੱਤਲ ਚੈਰੀਟੇਬਲ ਟਰੱਸਟ ਪੰਚਕੂਲਾ, ਸ੍ਰੀ ਸ਼ਿਵ ਕਾਂਵੜ ਮਹਾਂ ਸੰਘ ਚੈਰੀਟੇਬਲ ਟਰੱਸਟ ਪੰਚਕੂਲਾ, ਸ੍ਰੀ ਕੁੰਜ ਬਿਹਾਰੀ ਆਸ਼ਰਮ ਸੀਤਾ ਮੰਦਰ ਕਮੇਟੀ ਪਿੰਜੌਰ, ਹੋਟਲ ਸ਼ਗੁਨ ਪੰਚਕੂਲਾ ਹਾਈਵੇ ਜੀਰਕਪੁਰ, ਹਿਮਾਚਲ ਈਵੇਨਟ ਕੰਪਨੀ ਰੋਹੜੂ, ਕੁਫਰੀ ਪੈਸੀਫਿਕ ਰਿਜੌਟ ਸ਼ਿਮਲਾ ਵਲੋਂ ਸਹਿਯੋਗ ਦਿਤਾ ਜਾ ਰਿਹਾ ਹੈ|

Leave a Reply

Your email address will not be published. Required fields are marked *