ਮੇਅਰ ਕੁਲਵੰਤ ਸਿੰਘ ਨੇ ਸਿਲਾਈ ਮਸ਼ੀਨਾਂ ਵੰਡੀਆਂ

ਐਸ ਏ ਐਸ ਨਗਰ, 1 ਜਨਵਰੀ (ਸ.ਬ.) ਭਾਈ ਘਣਈਆ ਜੀ ਕੇਅਰ ਸਰਵਿਸ ਤੇ ਵੈਲਫੇਅਰ ਸੁਸਾਇਟੀ ਵਲੋਂ ਮਟੌਰ ਵਿਖੇ ਚਲਾਏ ਜਾ ਰਹੇ ਸਿਲਾਈ ਸਂੈਟਰ ਵਿੱਚ ਸਿਖਿਆਰਥਣਾਂ ਨੂੰ 6 ਮਹੀਨੇ ਦਾ ਕੋਰਸ ਪੂਰਾ ਹੋਣ ਤੇ ਨਗਰ ਨਿਗਮ ਮੁਹਾਲੀ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵਲੋਂ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ| ਇਸ ਮੌਕੇ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਨੂੰ ਸਿਲਾਈ ਆਦਿ ਦਾ ਕੰਮ ਸਿੱਖ ਕੇ ਆਪਣੇ ਪੈਰਾਂ ਉਪਰ ਖੜਾ ਹੋਣਾਂ ਬਹੁਤ ਜਰੂਰੀ ਹੈ ਤਾਂ ਕਿ ਉਹ ਆਤਮ ਨਿਰਭਰ ਬਣ ਸਕਣ| ਉਹਨਾਂ ਕਿਹਾ ਕਿ ਲੜਕੀਆਂ ਦੇ ਸਿਲਾਈ ਕਟਾਈ ਬਹੁਤ ਕੰਮ ਆਉਂਦੀ ਹੈ, ਇਸ ਤਰ੍ਹਾਂ ਸਿਲਾਈ ਦਾ ਕੰਮ ਕਰਕੇ ਲੜਕੀਆਂ ਆਪਣਾ ਰੁਜਗਾਰ ਖੁਦ ਚਲਾ ਸਕਦੀਆਂ ਹਨ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਹਾਇਤਾ ਕਰ ਸਕਦੀਆਂ ਹਨ|
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਣੀ ਨੇ ਦਸਿਆ ਕਿ ਇਸ ਮੌਕੇ 25 ਮਸ਼ੀਨਾਂ ਬੌਬੀ ਬੁੱਟਰ ਵਲੋਂ ਪਿੰਡ ਦੀਆਂ ਲੋੜਵੰਦ ਲੜਕੀਆਂ ਲਈ ਦਾਨ ਕੀਤੀਆਂ ਗਈਆਂ, 25 ਮਸ਼ੀਨਾਂ ਪੰਜਾਬ ਸਰਕਾਰ ਦੀ ਮਦਦ ਨਾਲ ਐਨ ਜੀ ਓ ਸੋਸਵਾ ਵਲੋਂ ਦਿੱਤੀਆਂ ਗਈਆਂ| ਉਹਨਾਂ ਦੱਸਿਆ ਕਿ ਦਸਮੇਸ਼ ਸੇਵਕ ਜਥਾ ਮਟੌਰ ਅਤੇ ਪੂਡਾ ਦੇ ਕਰਮਚਾਰੀਆਂ ਵਲੋਂ 15 ਕੰਪਿਊਟਰ ਦਾਨ ਕੀਤੇ ਗਏ ਹਨ|
ਇਸ ਮੌਕੇ ਸਿਲਾਈ ਸਕੂਲ ਦੇ ਪ੍ਰਿੰਸੀਪਲ ਮਹਿੰਗਾ ਸਿੰਘ ਕਲਸੀ ਨੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿਤੀ| ਇਸ ਮੌਕੇ ਸ੍ਰੀਮਤੀ ਗੀਤਾ ਆਨੰਦ, ਰਤਨ ਸਿੰਘ, ਭੁਪਿੰਦਰ ਸਿੰਘ ਮਟੌਰੀਆ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਸਿਖਿਆਰਥਣਾਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ|
ਇਸ ਮੌਕੇ ਕੌਂਸਲਰ ਸ੍ਰੀਮਤੀ ਕਮਲਜੀਤ ਕੌਰ, ਕੌਂਸਲਰ ਸ੍ਰੀ ਅ ਾਰ ਪੀ ਸ਼ਰਮਾ, ਡਾ. ਓਮ ਪ੍ਰਕਾਸ਼, ਸੰਜੀਵ, ਡਾ. ਐਸ ਪੀ ਵਾਤਸ, ਸ੍ਰੀਮਤੀ ਸੁਰਿੰਦਰ ਕੌਰ, ਹਰਦੀਪ ਸਿੰਘ ਬਠਲਾਣਾ, ਬਲਵੀਰ ਸਿੰਘ, ਯਾਦਵਿੰਦਰ , ਡਾ. ਐਲ ਕੇ ਜਿੰਦਲ , ਰਾਜ ਕੁਮਾਰ, ਰਾਜ ਕੁਮਾਰ ਆਨੰਦ, ਸਤੀਸ਼ ਸੈਣੀ, ਸ੍ਰੀਮਤੀ ਜਸਵਿੰਦਰ ਕੌਰ ਸਿਲਾਈ ਟੀਚਰ, ਸ੍ਰੀਮਤੀ ਅੰਜਨਾ ਕੰਪਿਊਟਰ ਟੀਚਰ, ਅਜੈ ਕੁਮਾਰ, ਸ੍ਰੀਮਤੀ ਰੀਟਾ ਅਰੋੜਾ ਪ੍ਰਿੰਸੀਪਲ ਏਕ ਜੋਤ ਸਕੂਲ, ਤਰਸੇਮ ਲਾਲ ਵੀ ਮੌਜੂਦ ਸਨ|

Leave a Reply

Your email address will not be published. Required fields are marked *