ਮੇਅਰ ਕੁਲਵੰਤ ਸਿੰਘ ਵੱਲੋਂ ਸੋਹਲ ਦਾ ਸਨਮਾਨ

ਐਸ ਏ ਐਸ ਨਗਰ, 6 ਅਪ੍ਰੈਲ (ਸ.ਬ.) ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵੱਲੋਂ ਅਕਾਲੀ ਦਲ ਦੇ ਬੀ ਸੀ ਵਿੰਗ ਦੇ ਮੁੜ ਜਿਲ੍ਹਾ ਪ੍ਰਧਾਨ ਮੁਹਾਲੀ ਸ਼ਹਿਰੀ ਬਣੇ ਗੁਰਮੁੱਖ ਸਿੰਘ ਸੋਹਲ ਦਾ ਵਿਸ਼ੇਸ ਸਨਮਾਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸ੍ਰ. ਸੋਹਲ ਇੱਕ ਚੰਗੇ ਆਗੂ ਹਨ ਜਿਹਨਾਂ ਤੋਂ ਪਾਰਟੀ ਨੂੰ ਕਾਫੀ ਉਮੀਦਾਂ ਹਨ|
ਇਸ ਮੌਕੇ ਸ੍ਰ. ਸੋਹਲ ਨੇ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ ਅਤੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ|
ਇਸ ਮੌਕੇ ਕਂੌਸਲਰ ਪਰਮਜੀਤ ਸਿੰਘ ਕਾਹਲੋਂ, ਪਰਵਿੰਦਰ ਸਿੰਘ ਸੋਹਾਣਾ, ਕਮਲਜੀਤ ਸਿੰਘ ਰੂਬੀ, ਅਸ਼ੋਕ ਝਾ, ਸੁਰਿੰਦਰ ਸਿੰਘ ਰੋਡਾ, ਅਰੁਣ ਕੁਮਾਰ ਸ਼ਰਮਾ, ਹਰਪਾਲ ਸਿੰਘ ਚੰਨਾ, ਰਮਨਪ੍ਰੀਤ ਕੌਰ, ਕਮਲਜੀਤ ਕੌਰ, ਜਸਵੀਰ ਕੌਰ ਅਤਲੀ, ਹਰਪ੍ਰੀਤ ਸਿੰਘ ਸਰਾਓ, ਆਰ ਪੀ ਵਾਲੀਆ ਸਮੇਤ ਆਗੂ ਹਰਸੰਗਤ ਸਿੰਘ, ਹਰਵਿੰਦਰ ਸਿੰਘ, ਜਸਪਾਲ ਸਿੰਘ, ਰਮੇਸ਼ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *