ਮੇਅਰ ਦੀ ਨਿਜੀ ਸਹਾਇਕ ਸਤਵਿੰਦਰ ਕੌਰ ਨੇ ਚਾਰਜ ਸੰਭਾਲਿਆ

ਐਸ ਏ ਐਸ ਨਗਰ, 6 ਅਕਤੂਬਰ (ਸ.ਬ.) ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਨਿੱਜੀ ਸਹਾਇਕ ਸਤਵਿੰਦਰ ਕੌਰ ਦੀ ਸਥਾਨਕ ਸਰਕਾਰ ਵਿਭਾਗ ਵੱਲੋਂ ਬੀਤੇ ਦਿਨੀਂ ਐਸ ਏ ਐਸ ਨਗਰ ਤੋਂ ਪਟਿਆਲਾ ਦੀ ਕੀਤੀ ਬਦਲੀ ਦੇ ਹੁਕਮਾਂ ਤੇ ਮਾਣਯੋਗ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੋਕ ਲਗਾਏ ਜਾਣ ਤੋਂ ਬਾਅਦ ਅੱਜ ਸਤਵਿੰਦਰ ਕੌਰ ਨੇ ਮੁੜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ| ਇੱਥੇ ਜਿਕਰਯੋਗ ਹੈ ਕਿ ਸਤਵਿੰਦਰ ਕੌਰ ਵੱਲੋਂ ਆਪਣੀ ਬਦਲੀ ਦੇ ਖਿਲਾਫ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਰਿਟ ਪਟੀਸ਼ਨ ਦਾਖਿਲ ਕਰਕੇ ਆਪਣੀ ਬਦਲੀ ਦੇ ਹੁਕਮਾਂ ਨੂੰ ਇਸ ਆਧਾਰ ਤੇ ਚੁਣੌਤੀ ਦਿੱਤੀ ਸੀ ਕਿ ਇਹ ਬਦਲੀ ਪ੍ਰਸ਼ਾਸ਼ਨਿਕ ਆਧਾਰ ਤੇ ਕਰਨ ਦੀ ਥਾਂ ਹਲਕਾ ਵਿਧਾਇਕ ਵੱਲੋਂ ਨਗਰ ਨਿਗਮ ਵਿੱਚ ਕੀਤੀ ਜਾ ਰਹੀ ਦਖਲਅੰਦਾਜੀ ਕਾਰਨ ਕੀਤੀ ਗਈ ਸੀ ਜਿਨ੍ਹਾਂ ਵੱਲੋਂ ਸਤਵਿੰਦਰ ਕੌਰ ਦੀ ਬਦਲੀ ਕਰਨ ਲਈ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨੂੰ ਡੀ ਓ ਲੈਟਰ ਲਿਖ ਕੇ ਉਸ ਉੱਪਰ ਕਈ ਤਰ੍ਹਾਂ ਦੇ ਇਲਜਾਮ ਲਗਾਏ ਸਨ| ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਸੀ ਇਸ ਤਰੀਕੇ ਨਾਲ ਹਲਕਾ ਵਿਧਾਇਕ ਵੱਲੋਂ ਲਗਾਏ ਗਏ ਗਲਤ ਇਲਜਾਮਾਂ ਦੇ ਆਧਾਰ ਤੇ ਕੀਤੀਗਈ ਇਸ ਬਦਲੀ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਇਸ ਸਬੰਧੀ 4 ਨਵੰਬਰ ਨੂੰ ਅਗਲੀ ਸੁਣਵਾਈ ਤੈਅ ਕਰਦਿਆਂ ਸਤਵਿੰਦਰ ਕੌਰ ਦੀ ਬਦਲੀ ਦੇ ਹੁਕਮਾਂ ਤੇ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ|

Leave a Reply

Your email address will not be published. Required fields are marked *