ਮੇਘਾਲਿਆ : ਗੈਰ-ਕਾਨੂੰਨੀ ਖਾਨ ਦੇ ਧੱਸਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਨਵੀਂ ਦਿੱਲੀ, 7 ਜਨਵਰੀ (ਸ.ਬ.) ਮੇਘਾਲਿਆ ਦੇ ਪੂਰਬੀ ਜਯੰਤਿਆ ਹਿਲਸ ਜ਼ਿਲੇ ਵਿੱਚ ਕੋਲਾ ਖਾਨ ਵਿੱਚ ਫਸੇ 15 ਮਜ਼ਦੂਰਾਂ ਨੂੰ ਅਜੇ ਬਾਹਰ ਨਹੀਂ ਕੱਡਿਆ ਗਿਆ ਇਸੇ ਵਿਚ ਇਕ ਹੋਰ ਹਾਦਸੇ ਵਿੱਚ 2 ਮਜ਼ਦੂਰਾਂ ਦੀ ਮੌਤ ਹੋ ਗਈ| ਪੂਰਬੀ ਜਯੰਤਿਆ ਹਿਲਸ ਜ਼ਿਲੇ ਦੇ ਪਿੰਡ ਵਿੱਚ ਸਥਿਤ ਇਕ ਗੈਰ-ਕਾਨੂੰਨੀ ਕੋਲਾ ਖਾਨ ਦੇ ਧੱਸਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ|
ਪੂਰਬੀ ਜਯੰਤੀਆ ਹਿਲਸ ਜ਼ਿਲੇ ਦੇ ਪੁਲੀਸ ਅਧਿਕਾਰੀ ਸਿਲਵੈਸਟਰ ਨੋਂਗਤੀਨਗਰ ਨੇ ਦੱਸਿਆ ਕਿ ਫਿਲਿਪ ਬਾਰੇਹ ਨੇ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਸ਼ੁੱਕਰਵਾਰ ਨੂੰ ਦਰਜ ਕਰਵਾਈ ਸੀ| ਇਸ ਤੋਂ ਬਾਅਦ ਪੁਲਸ ਨੇ ਪਿੰਡ ਵਿੱਚ ਤਲਾਸ਼ ਸ਼ੁਰੂ ਕੀਤੀ ਅਤੇ ਏਲਾਦ ਬਾਰੇਹ ਦੀ ਲਾਸ਼ ਬਰਾਮਦ ਕੀਤੀ| ਉੁਨ੍ਹਾਂ ਨੇ ਦੱਸਿਆ ਕਿ ਖੋਜ ਦੌਰਾਨ ਇਕ ਹੋਰ ਲਾਸ਼ ਬਰਾਮਦ ਹੋਈ| ਮ੍ਰਿਤਕ ਦੀ ਪਛਾਣ ਐੱਮ.ਬਸੁਮਾਤਾਰੇ ਦੇ ਰੂਪ ਵਿੱਚ ਕੀਤੀ ਗਈ ਹੈ|

Leave a Reply

Your email address will not be published. Required fields are marked *