ਮੇਘਾਲਿਆ : 36 ਦਿਨਾਂ ਬਾਅਦ ਖਦਾਨ ਵਿੱਚੋਂ ਕੱਢੀ ਗਈ ਮਜ਼ਦੂਰ ਦੀ ਲਾਸ਼

ਨਵੀਂ ਦਿੱਲੀ, 17 ਜਨਵਰੀ (ਸ.ਬ.) ਮੇਘਾਲਿਆ ਵਿੱਚ ਇਕ ਗੈਰ-ਕਾਨੂੰਨੀ ਕੋਲਾ ਖਦਾਨ ਵਿੱਚ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਬਚਾਅ ਮੁਹਿੰਮ ਦੌਰਾਨ ਭਾਰਤੀ ਨੌਸੈਨਾ ਨੇ ਪਹਿਲੀ ਲਾਸ਼ ਕੱਢ ਲਈ ਹੈ| ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਦੀ ਲਾਸ਼ ਖਾਨ ਦੇ 200 ਫੁੱਟ ਅੰਦਰੋ ਮਿਲੀ ਹੈ| ਇਸ ਗੈਰ-ਕਾਨੂੰਨੀ ਖਦਾਨ ਦੇ ਅੰਦਰ 15 ਮਜ਼ਦੂਰ ਫੱਸ ਗਏ ਸਨ| ਮਜ਼ਦੂਰਾਂ ਨੂੰ ਕੱਢਣ ਲਈ ਵੱਡੇ ਪੈਮਾਨੇ ਤੇ ਬਚਾਅ ਮੁਹਿੰਮ ਚਲਾਈ ਗਈ ਸੀ|
ਅੱਜ ਨੇਵੀ ਦੇ ਗੋਤਾਖੋਰਾਂ ਨੇ ਪੂਰਬੀ ਜਯੰਤੀਆ ਹਿਲਸ ਜ਼ਿਲ੍ਹੇ ਦੀ ਖਦਾਨ ਵਿੱਚ ਫਸੇ ਇਕ ਮਜ਼ਦੂਰ ਦੀ ਲਾਸ਼ ਨੂੰ ਕੱਢਿਆ ਹੈ| ਨੇਵੀ ਵਲੋਂ ਖਦਾਨ ਵਿੱਚ ਚੱਲ ਰਹੀ ਬਚਾਅ ਮੁਹਿੰਮ ਨੂੰ ਲੈ ਕੇ ਬਿਆਨ ਜਾਰੀ ਕੀਤਾ ਗਿਆ ਹੈ| ਇਸ ਮੁਤਾਬਕ ਭਾਰਤੀ ਨੇਵੀ ਦੇ ਗੋਤਾਖੋਰਾਂ ਨੇ ਅੰਡਰਵਾਟਰ ਆਰ.ਓ.ਵੀ. ਦਾ ਇਸਤੇਮਾਲ ਕਰਦੇ ਹੋਏ ਖਦਾਨ ਦੇ 210 ਫੁੱਟ ਅੰਦਰੋਂ ਇਕ ਲਾਸ਼ ਨੂੰ ਖੋਜ ਕੇ ਬਾਹਰ ਕੱਢਿਆ ਹੈ| ਪਿਛਲੇ ਸਾਲ 13 ਦਸੰਬਰ ਤੋਂ ਗੈਰ-ਕਾਨੂੰਨੀ ਕੋਲਾ ਖਦਾਨ ਵਿੱਚ ਫਸੇ 15 ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਲਗਾਤਾਰ ਚੱਲ ਰਹੀ ਸੀ|
ਜ਼ਿਕਰਯੋਗ ਹੈ ਕਿ 13 ਦਸੰਬਰ ਨੂੰ 370 ਫੁੱਟ ਡੂੰਘੇ ਕੋਲਾ ਖਦਾਨ ਵਿੱਚ ਨਦੀ ਦਾ ਪਾਣੀ ਭਰ ਜਾਣ ਨਾਲ ਸੁਰੰਗ ਦਾ ਰਸਤਾ ਬੰਦ ਹੋ ਗਿਆ ਸੀ| ਉਦੋਂ ਤੋਂ ਇਸ ਵਿੱਚ ਫਸੇ 15 ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ| ਜਨਵਰੀ ਵਿੱਚ ਹੀ ਪੂਰਵੀ ਜਯੰਤੀਆ ਜ਼ਿਲ੍ਹੇ ਵਿੱਚ ਇਕ ਹੋਰ ਗੈਰ-ਕਾਨੂੰਨੀ ਕੋਲਾ ਖਦਾਨ ਵਿੱਚ ਦੋ ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਸਨ| ਇਸ ਮਾਮਲੇ ਵਿੱਚ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਨੇ ਅਸੁਰੱਖਿਅਤ ਖਨਨ ਤੇ 2014 ਤੋਂ ਰੋਕ ਲਗਾਈ ਹੈ| ਇਸ ਦੇ ਬਾਵਜੂਦ ਗੈਰ-ਕਾਨੂੰਨੀ ਖਦਾਨਾਂ ਜਾਰੀ ਹਨ|

Leave a Reply

Your email address will not be published. Required fields are marked *