ਮੇਰਠ ਵਿੱਚ ਲਾੜੀ ਦਾ ਕਤਲ, ਬਦਮਾਸ਼ ਨਕਦੀ, ਗਹਿਣੇ ਅਤੇ ਕਾਰ ਲੁੱਟ ਕੇ ਫਰਾਰ

ਮੇਰਠ, 28 ਅਪ੍ਰੈਲ (ਸ.ਬ.) ਉਤਰ ਪ੍ਰਦੇਸ਼ ਵਿੱਚ ਮੇਰਠ ਦੇ ਦੌਰਾਲਾ ਖੇਤਰ ਵਿੱਚ ਬਦਮਾਸ਼ਾਂ ਨੇ ਕਾਰ ਸਵਾਰ ਲਾੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ| ਪੁਲੀਸ ਸੂਤਰਾਂ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਮਸੂਰੀ ਇਲਾਕੇ ਨਾਹਲ ਵਾਸੀ ਫਰਮਾਨ ਦੀ ਬੇਟੀ ਮੋਹਬੀਸ਼ (24) ਦਾ ਨਿਕਾਹ ਬੀਤੇ ਦਿਨੀਂ ਮੁਜ਼ੱਫਰਨਗਰ ਦੇ ਮਿਮਲਾਨਾ ਰੋਡ ਜ਼ਿੰਦਾ ਪੀਰ ਵਾਸੀ ਬਾਬੂ ਦੇ ਬੇਟੇ ਮੁਹੰਮਦ ਨਾਲ ਹੋਇਆ ਸੀ| ਨਿਕਾਹ ਤੋਂ ਬਾਅਦ ਲਾੜਾ, ਲਾੜੀ ਅਤੇ ਲਾੜੇ ਦੀ ਜੀਜਾ ਸਲਮਾਨ, ਉਸ ਦਾ ਬੇਟਾ ਅੰਮਾਤ ਅਤੇ ਭੈਣ ਕਾਰ ਤੇ ਮੁਜ਼ੱਫਰਨਗਰ ਵਾਪਸ ਜਾ ਰਹੇ ਸਨ| ਉਹ ਲੋਕ ਰਸਤੇ ਵਿੱਚ ਮੇਰਠ ਬਾਈਪਾਸ ਤੇ ਇਕ ਹੋਟਲ ਤੇ ਕੁਝ ਦੇਰ ਰੁਕੇ| ਰਾਤ ਕਰੀਬ 11 ਵਜੇ ਦੌਰਾਲਾ ਖੇਤਰ ਵਿੱਚ ਮਟੌਰ ਪਿੰਡ ਕੋਲ ਪਿੱਛਿਓਂ ਆਏ ਕਾਰ ਸਵਾਰ ਤਿੰਨ ਬਦਮਾਸ਼ਾਂ ਨੇ ਓਵਰਟੇਕ ਕਰ ਕੇ ਲਾੜਾ-ਲਾੜੀ ਦੀ ਕਾਰ ਰੁਕਵਾ ਲਈ| ਉਨ੍ਹਾਂ ਨੇ ਦੱਸਿਆ ਕਿ ਕਾਰ ਰੁਕਦੇ ਹੀ ਬਦਮਾਸ਼ਾਂ ਨੇ ਹਥਿਆਰ ਦੇ ਜ਼ੋਰ ਤੇ ਲਾੜੀ ਦੇ ਸਾਰੇ ਗਹਿਣੇ ਲੁੱਟ ਲਏ| ਸਾਰਿਆਂ ਨੂੰ ਗੱਡੀ ਤੋਂ ਹੇਠਾਂ ਉਤਾਰਨ ਤੋਂ ਬਾਅਦ ਬਦਮਾਸ਼ਾਂ ਨੇ ਲਾੜੀ ਦੇ ਸਿਰ ਤੇ ਗੋਲੀ ਮਾਰ ਦਿੱਤੀ| ਇਸ ਤੋਂ ਬਾਅਦ ਉਨ੍ਹਾਂ ਦੀ ਨਵੀਂ ਕਾਰ ਲੁੱਟ ਕੇ ਮੁਜ਼ੱਫਰਨਗਰ ਵੱਲ ਫਰਾਰ ਹੋ ਗਏ| ਗੰਭੀਰ ਰੂਪ ਨਾਲ ਜ਼ਖਮੀ ਲਾੜੀ ਨੂੰ ਉਹ ਲੋਕ ਮੁਜ਼ੱਫਰਨਗਰ ਜ਼ਿਲਾ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ| ਪੀੜਤਾਂ ਅਨੁਸਾਰ ਕਾਰ ਵਿੱਚ ਲੱਖਾਂ ਦੇ ਗਹਿਣਿਆਂ ਤੋਂ ਇਲਾਵਾ 2 ਲੱਖ ਤੋਂ ਵਧ ਦੀ ਨਕਦੀ, ਮੋਬਾਇਲ ਆਦਿ ਕਾਰ ਵਿੱਚ ਰੱਖੇ ਸਨ ਲੁੱਟ ਕੇ ਲੈ ਗਏ| ਘਟਨਾ ਦੀ ਸੂਚਨਾ ਤੋਂ ਬਾਅਦ ਮੇਰਠ ਦੀ ਸੀਨੀਅਰ ਪੁਲੀਸ ਕਮਿਸ਼ਨਰ ਮੰਜਿਲ ਸੈਨੀ, ਪੁਲੀਸ ਸੁਪਰਡੈਂਟ ਰਾਜੇਸ਼ ਕੁਮਾਰ ਹੋਰ ਅਧਿਕਾਰੀਆਂ ਸਮੇਤ ਪੁਲੀਸ ਨਾਲ ਮੌਕੇ ਤੇ ਪੁੱਜੇ| ਪੁਲੀਸ ਬਦਮਾਸ਼ਾਂ ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ|

Leave a Reply

Your email address will not be published. Required fields are marked *