ਮੇਰਾ ਮੁੱਖ ਮਕਸਦ ਰਾਜਨੀਤੀ ਨੂੰ ਧਨ ਕੁਬੇਰਾਂ ਤੋਂ ਆਜ਼ਾਦ ਕਰਵਾਉਣਾ : ਗੁਰਦੀਪ ਸਿੰਘ
ਐਸ. ਏ. ਐਸ. ਨਗਰ, 9 ਫਰਵਰੀ (ਸ.ਬ.) ਵਾਰਡ ਨੰ 4 ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸz. ਗੁਰਦੀਪ ਸਿੰਘ ਵਲੋਂ ਘਰ ਘਰ ਜਾ ਕੇ ਆਪਣਾ ਚੋਣ ਪ੍ਰਚਾਰ ਤੇਜ ਕਰ ਦਿਤਾ ਗਿਆ ਹੈ। ਇਸ ਮੌਕੇ ਆਜਾਦ ਉਮੀਦਵਾਰ ਸz. ਗੁਰਦੀਪ ਸਿੰਘ ਨੇ ਕਿਹਾ ਕਿ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਰਾਜਨੀਤੀ ਨੂੰ ਧਨ ਕੁਬੇਰਾਂ ਤੋਂ ਆਜਾਦ ਕਰਵਾਉਣ ਲਈ ਨਿਗਮ ਚੋਣਾਂ ਤੋਂ ਪਹਿਲ ਕਰਨ ਅਤੇ ਸਾਫ ਸੁਥਰੀ ਰਾਜਨੀਤੀ ਨੂੰ ਬੜਾਵਾ ਦੇਣ।
ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਰਾਜਨੀਤੀ ਨੂੰ ਧਨ ਕੁਬੇਰਾਂ ਤੋਂ ਆਜਾਦ ਕਰਵਾਉਣਾ ਹੈ, ਜਿਸ ਲਈ ਉਹ ਨਿਗਮ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਵਾਸੀ ਉਹਨਾਂ ਨੂੰ ਪੂਰਨ ਸਹਿਯੋਗ ਦੇ ਰਹੇ ਹਨ ਅਤੇ ਉਹ ਜਿੱਤਣ ਤੋਂ ਬਾਅਦ ਵਾਰਡ ਵਾਸੀਆਂ ਦੇ ਸਾਰੇ ਮਸਲੇ ਹਲ ਕਰਵਾਉਣ ਲਈ ਯਤਨ ਕਰਨਗੇ ।