I have the confirm Information about the corruption of PM Modi : Rahul Gandhi

ਮੇਰੇ ਕੋਲ ਹੈ ਪ੍ਰਧਾਨ ਮੰਤਰੀ ਦੇ ਨਿੱਜੀ ਭ੍ਰਿਸ਼ਟਾਚਾਰ ਨਾਲ ਜੁੜੀ ਜਾਣਕਾਰੀ : ਰਾਹੁਲ
ਨਵੀਂ ਦਿੱਲੀ, 14 ਦਸੰਬਰ (ਸ.ਬ.) ‘ਬੋਲਾਂਗਾ ਤਾਂ ਭੂਚਾਲ ਆ ਜਾਵੇਗਾ’ ਵਾਲੇ ਆਪਣੇ ਬਿਆਨ ਨੂੰ ਲੈ ਕੇ ਹੜਕੰਪ ਪੈਦਾ ਕਰਦੇ ਹੋਏ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਭ੍ਰਿਸ਼ਟਾਚਾਰ ਨਾਲ ਜੁੜੀ ਸੂਚਨਾ ਹੈ ਅਤੇ ਇਸ ਦਾ ਖੁਲਾਸਾ ਉਹ ਸੰਸਦ ਵਿੱਚ ਹੀ            ਕਰਨਗੇ| ਸ਼੍ਰੀ ਗਾਂਧੀ ਨੇ ਕਈ ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਇੱਥੇ ਸੰਸਦ ਭਵਨ ਵਿੱਚ ਆਯੋਜਿਤ ਪੱਤਰਕਾਰ ਸੰਮੇਲਨ ਵਿੱਚ ਦੋਸ਼ ਲਾਇਆ ਕਿ ਉਨ੍ਹਾਂ ਕੋਲ ਸ਼੍ਰੀ ਮੋਦੀ ਦੇ ਨਿੱਜੀ ਭ੍ਰਿਸ਼ਟਾਚਾਰ ਨੂੰ ਲੈ ਕੇ ਸੂਚਨਾ ਹੈ ਪਰ ਉਨ੍ਹਾਂ ਨੂੰ ਸੰਸਦ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਉਹ ਜਨਤਾ ਦੇ ਪ੍ਰਤੀਨਿਧੀ ਹਨ ਅਤੇ ਜਨਤਾ ਨੇ ਉਨ੍ਹਾਂ ਨੂੰ ਸੰਸਦ ਵਿੱਚ ਚੁਣ ਕੇ ਭੇਜਿਆ ਹੈ, ਇਸ ਲਈ ਉਹ ਆਪਣੀ ਗੱਲ ਲੋਕ ਸਭਾ ਵਿੱਚ ਹੀ ਰੱਖਣਗੇ| ਉਨ੍ਹਾਂ ਨੇ ਕਿਹਾ ਕਿ ਉਹ ਇਸ ਸੂਚਨਾ ਨੂੰ ਸੰਸਦ ਵਿੱਚ ਹੀ ਰੱਖਣਗੇ ਅਤੇ ਇਸ ਤੇ ਪ੍ਰਧਾਨ ਮੰਤਰੀ ਨੂੰ ਸਪੱਸ਼ਟੀਕਰਨ ਦੇਣਾ ਪਵੇਗਾ| ਅਮੇਠੀ ਦੀ ਜਨਤਾ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਹੈ, ਇਸ ਲਈ ਉਹ ਆਪਣੀ ਗੱਲ ਸਦਨ ਵਿੱਚ ਹੀ ਰੱਖਣਗੇ|
ਸ਼੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਨੋਟਬੰਦੀ ਕਰ ਕੇ ਗਰੀਬਾਂ ਦੇ ਖਿਲਾਫ ਫੈਸਲਾ ਲਿਆ ਹੈ ਅਤੇ ਪੂਰਾ ਵਿਰੋਧੀ ਧਿਰ ਇਸ ਬਾਰੇ ਸੰਸਦ ਵਿੱਚ ਚਰਚਾ ਕਰਨਾ ਚਾਹੁੰਦਾ ਹੈ| ਵਿਰੋਧੀ ਧਿਰ ਦੇ ਲਗਭਗ ਸਾਰੇ ਦਲ ਇਸ ਮੁੱਦੇ ਤੇ ਇਕਜੁਟ ਹਨ ਅਤੇ ਉਹ ਸੰਸਦ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ| ਕਾਂਗਰਸ ਦੇ ਉਪ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬਹਾਨੇ ਨਹੀਂ ਬਣਾਉਣੇ ਚਾਹੀਦੇ| ਇਸ ਮੁੱਦੇ ਤੇ ਚਰਚਾ ਤੋਂ ਨਹੀਂ ਦੌੜਨਾ ਚਾਹੀਦਾ| ਸੰਸਦ ਵਿੱਚ ਚਰਚਾ ਹੋਵੇਗੀ ਤਾਂ ਇਹ ਤੈਅ ਹੋ ਜਾਵੇਗਾ ਕਿ ਕੌਣ ਸੱਚ ਬੋਲ ਰਿਹਾ ਹੈ ਪਰ ਪ੍ਰਧਾਨ ਮੰਤਰੀ ਡਰੇ ਹੋਏ ਹਨ, ਇਸ ਲਈ ਉਹ ਸੰਸਦ ਵਿੱਚ ਚਰਚਾ ਨਹੀਂ ਕਰਵਾਉਣ ਦੇਣਾ ਚਾਹੁੰਦੇ ਹਨ| ਖੁਦ ਸੱਤਾ ਪੱਖ ਦੇ ਲੋਕ ਸੰਸਦ ਵਿੱਚ ਖੜ੍ਹੇ ਹੋ ਕੇ ਹੱਲਾ ਕਰ ਰਹੇ ਹਨ| ਇਹ ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਸੱਤਾ ਪੱਖ ਦੇ ਮੈਂਬਰ ਵੀ ਕਾਰਵਾਈ ਵਿੱਚ ਰੁਕਾਵਟ ਪਾ ਰਹੇ ਹਨ| ਉਨ੍ਹਾਂ ਕਿਹਾ ਕਿ ਉਹ ਜਨਤਾ ਦੇ ਪ੍ਰਤੀਨਿਧੀ ਹਨ ਅਤੇ ਅਮੇਠੀ ਦੀ ਜਨਤਾ ਨੇ ਉਨ੍ਹਾਂ ਨੂੰ ਲੋਕ ਸਭਾ ਵਿੱਚ ਚੁਣ ਕੇ ਭੇਜਿਆ ਹੈ| ਲੋਕਤੰਤਰ ਵਿੱਚ ਜਨਤਾ ਦੀ ਗੱਲ ਸੰਸਦ ਵਿੱਚ ਰੱਖਣਾ ਮੇਰਾ ਸਿਆਸੀ ਹੱਕ ਹੈ| ਸਾਨੂੰ ਸੰਸਦ ਵਿੱਚ ਬੋਲਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ| ਲੋਕ ਸਭਾ ਸਪੀਕਰ ਨੂੰ ਸਦਨ ਵਿੱਚ ਵਿਰੋਧੀ ਦਲਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ|
ਸ਼੍ਰੀ ਰਾਹੁਲ ਗਾਂਧੀ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੇ         ਨੇਤਾ ਸੁਦੀਪ ਬੰਦੋਪਾਧਿਆਏ ਨੇ ਕਿਹਾ ਕਿ ਸ਼੍ਰੀ ਗਾਂਧੀ ਨੂੰ ਹੀ ਨਹੀਂ ਸਗੋਂ ਪੂਰੇ ਵਿਰੋਧੀ ਧਿਰਾਂ ਨੂੰ ਨਹੀਂ ਬੋਲਣ ਦਿੱਤਾ ਜਾ ਰਿਹਾ ਹੈ| ਉਨ੍ਹਾਂ ਨੇ ਇਸ ਨੂੰ ਬਦਕਿਸਮਤੀ ਕਰਾਰ ਦਿੱਤਾ ਅਤੇ ਕਿਹਾ ਕਿ ਨੋਟਬੰਦੀ ਤੇ ਸੰਸਦ ਵਿੱਚ ਚਰਚਾ ਹੋਵੇ| ਸ਼੍ਰੀ ਗਾਂਧੀ ਇਸ ਦੀ ਸ਼ੁਰੂਆਤ ਕਰਨ ਅਤੇ ਪੂਰੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਇਸ ਵਿੱਚ ਬੋਲਣ ਦਿੱਤਾ ਜਾਵੇ| ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਕੇ.ਪੀ. ਕਰੁਣਾਕਰਨ ਨੇ ਕਿਹਾ ਕਿ ਸੰਸਦ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਜਵਾਬਦੇਹੀ ਹੈ ਅਤੇ ਉਨ੍ਹਾਂ ਨੂੰ ਬਾਹਰ ਬੋਲਣ ਦੀ ਬਜਾਏ ਸਦਨ ਵਿੱਚ ਬੋਲਣਾ ਚਾਹੀਦਾ ਪਰ ਉਹ ਸੰਸਦ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ| ਸੰਸਦ ਦੇਸ਼ ਦੇ ਕਰੋੜਾਂ ਲੋਕਾਂ ਨਾਲ ਜੁੜੀ ਹੈ ਅਤੇ ਸੰਸਦ ਵਿੱਚ ਹੀ ਪ੍ਰਧਾਨ ਮੰਤਰੀ ਨੂੰ ਜਨਤਾ ਨਾਲ ਜੁੜੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ| ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਤਾਰਿਕ ਅਨਵਰ ਨੇ ਕਿਹਾ ਕਿ ਲੋਕ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਵਿਰੋਧੀ ਦਲ ਆਪਣੀ ਗੱਲ ਨਹੀਂ ਰੱਖ ਸਕੇ| ਜਾਣ ਬੁੱਝ ਕੇ ਵਿਰੋਧੀ ਧਿਰਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *