ਮੇਰੇ ਖਿਲਾਫ ਮਹਾਦੋਸ਼ ਲਾਉਣਾ ਚਾਹੁੰਦੇ ਹਨ ਡੈਮੋਕ੍ਰੇਟਸ : ਟਰੰਪ

ਵਾਸ਼ਿੰਗਟਨ, 5 ਜਨਵਰੀ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਖਿਆ ਕਿ ਵਿਰੋਧੀ ਧਿਰ ਡੈਮੋਕ੍ਰੇਟਸ ਉਨ੍ਹਾਂ ਖਿਲਾਫ ਮਹਾਦੋਸ਼ ਲਾਉਣਾ ਚਾਹੁੰਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਨਹੀਂ ਜਿੱਤ ਸਕਦੇ| ਡੈਮੋਕ੍ਰੇਟਸ ਅਮਰੀਕਾ ਦੇ 435 ਮੈਂਬਰੀ ਹਾਊਸ ਆਫ ਰਿਪ੍ਰੈਂਜੇਟੇਟਿਵਸ ਵਿੱਚ ਬਹੁਮਤ ਵਿੱਚ ਆ ਗਏ ਅਤੇ ਨਾਲ ਰਿਪਬਲਿਕਨ ਪਾਰਟੀ ਦਾ ਕਾਂਗਰਸ ਅਤੇ ਵ੍ਹਾਈਟ ਹਾਊਸ ਵਿੱਚ ਪਿਛਲੇ 2 ਸਾਲਾਂ ਦਾ ਏਕਾਧਿਕਾਰ ਖਤਮ ਹੋ ਗਿਆ| ਟਰੰਪ ਨੇ ਅਨੇਕ ਟਵੀਟ ਕਰ ਕੇ ਆਖਿਆ ਕਿ ਉਹ (ਡੈਮੋਕ੍ਰੇਟਸ) ਸਿਰਫ ਮੇਰੇ ਖਿਲਾਫ ਮਹਾਦੋਸ਼ ਲਾਉਣਾ ਚਾਹੁੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ 2020 ਵਿੱਚ ਜਿੱਤ ਨਹੀਂ ਸਕਦੇ, ਇੰਨੀ ਸਫਲਤਾ| ਟਰੰਪ ਨੇ ਆਪਣੇ ਖਿਲਾਫ ਮਹਾਦੋਸ਼ ਦੇ ਵਿਚਾਰ ਤੇ ਸਵਾਲ ਕੀਤਾ ਅਤੇ ਦਾਅਵਾ ਕਿ ਉਹ ਬੇਹੱਦ ਸਫਲ ਰਾਸ਼ਟਰਪਤੀ ਰਹੇ ਹਨ|

Leave a Reply

Your email address will not be published. Required fields are marked *