ਮੇਸੀ ਦੀ ਅੱਠ ਮਹੀਨੇ ਬਾਅਦ ਅਰਜਨਟੀਨਾ ਟੀਮ ਵਿੱਚ ਵਾਪਸੀ

ਬਿਊਨਸ ਆਇਰਸ, 8 ਮਾਰਚ (ਸ.ਬ.) ਲਿਓਨਿਲ ਮੇਸੀ ਨੂੰ ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਅਰਜਨਟੀਨਾ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ| ਉਹ ਇਸ ਤੋਂ ਪਹਿਲਾਂ ਅੱਠ ਮਹੀਨੇ ਤਕ ਟੀਮ ਤੋਂ ਬਾਹਰ ਰਹੇ| ਅੰਤਰਿਮ ਕੋਚ ਲਿਓਨਿਲ ਸਕਾਲੋਨੀ ਨੇ ਪੰਜ ਵਾਰ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ ਮੇਸੀ ਨੂੰ ਵੈਨੇਜੁਏਲਾ ਦੇ ਮੋਰੱਕੋ ਖਿਲਾਫ ਹੋਣ ਵਾਲੇ ਦੋਸਤਾਨਾ ਮੈਚਾਂ ਲਈ ਟੀਮ ਵਿੱਚ ਚੁਣਿਆ ਹੈ| ਇਸ 31 ਸਾਲਾ ਸਟ੍ਰਾਈਕਰ ਨੇ ਪਿਛਲੇ ਸਾਲ ਜੂਨ ਵਿੱਚ ਵਿਸ਼ਵ ਕੱਪ ਵਿੱਚ ਫਰਾਂਸ ਦੇ ਹੱਥੋਂ ਹਾਰ ਤੋਂ ਬਾਅਦ ਅਰਜਨਟੀਨਾ ਵੱਲੋਂ ਮੈਚ ਨਹੀਂ ਖੇਡਿਆ ਹੈ| ਲੰਬੇ ਸਮੇਂ ਤਕ ਬਾਹਰ ਰਹਿਣ ਵਾਲੇ ਇਕ ਹੋਰ ਖਿਡਾਰੀ ਏਂਜੇਲ ਡੀ ਮਾਰੀਆ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ|

Leave a Reply

Your email address will not be published. Required fields are marked *