ਮੇਸੀ ਦੀ ਹੈਟ੍ਰਿਕ, ਲੀਵਰਪੂਲ ਨੇ ਪੀ. ਐਸ. ਜੀ. ਨੂੰ ਹਰਾਇਆ

ਪੈਰਿਸ, 19 ਸਤੰਬਰ (ਸ.ਬ.) ਰਾਬਰਟ ਫਰਮੀਨੋ ਦੇ ਆਖਰੀ ਪਲਾਂ ਵਿੱਚ ਕੀਤੇ ਗੋਲ ਦੀ ਬਦੌਲਤ ਲੀਵਰਪੂਲ ਨੇ ਯੂ. ਈ. ਐਫ. ਏ. ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਦਿਨ ਰੋਮਾਂਚਕ ਗਰੁਪ ਮੁਕਾਬਲੇ ਵਿਚ ਪੈਰਿਸ ਸੈਂਟ ਜਰਮਨ ਨੂੰ 3-2 ਨਾਲ ਹਰਾਇਆ ਜਦਕਿ ਲਿਓਨਲ ਮੇਸੀ ਦੀ ਹੈਟ੍ਰਿਕ ਨਾਲ ਬਾਰਸੀਲੋਨਾ ਵੀ ਜਿੱਤ ਦਰਜ ਕਰਨ ਵਿਚ ਸਫਲ ਰਿਹਾ| ਲੀਵਰਪੂਲ ਨੇ ਪੀ. ਐੱਸ. ਜੀ. ਨੂੰ 3-2 ਨਾਲ ਹਰਾਇਆ ਜਦਕਿ ਬਾਰਸੀਲੋਨਾ ਨੇ ਪੀ. ਐਸ. ਪੀ. ਆਈਂਡਹੋਵੇਨ ਨੂੰ 4-0 ਨਾਲ ਹਰਾਇਆ ਸੀ| ਗਰੁਪ ਚਰਣ ਦੇ ਹੋਰ ਮੁਕਾਬਲਿਆਂ ਵਿਚ ਇੰਟਰ ਮਿਲਾਨ ਨੇ ਟੋਟੇਹੈਮ ਹਾਰਟਪਰ ਨੂੰ 2-1 ਨਾ ਹਰਾਇਆ ਜਦਕਿ ਐਟਲੈਟੀਕੋ ਮੈਡ੍ਰਿਡ ਨੇ ਮੋਨਾਕੋ ਨੂੰ ਇਸੇ ਫਰਕ ਨਾਲ ਹਰਾਇਆ|

Leave a Reply

Your email address will not be published. Required fields are marked *