ਮੈਂਗੋ ਗਾਰਡਨ ਵਿੱਚ ਸੈਰ ਕਰਦੇ ਬਜੁਰਗ ਦੀ ਮੌਤ

ਐਸ ਏ ਐਸ ਨਗਰ, 22 ਜੁਲਾਈ (ਸ.ਬ.) ਸਥਾਨਕ ਫੇਜ਼-4 ਦੇ ਸਾਹਮਣੇ ਸਥਿਤ ਮੈਂਗੋ ਗਾਰਡਨ ਵਿੱਚ ਅੱਜ ਸਵੇਰੇ ਇਕ ਬਜੁਰਗ ਦੀ ਸੈਰ ਕਰਦੇ   ਸਮੇਂ ਮੌਤ ਹੋ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ  ਫੇਜ਼-4 ਦੀ ਕੋਠੀ ਨੰਬਰ 186 ਦੇ ਵਸਨੀਕ ਮੇਜਰ ਸਿੰਘ ਉਮਰ 75 ਸਾਲ ਅੱਜ ਸਵੇਰੇ ਮੈਂਗੋ ਗਾਰਡਨ ਵਿੱਚ ਸੈਰ ਕਰ ਰਹੇ ਸੀ ਕਿ ਸੈਰ ਕਰਦਿਆਂ ਹੀ ਉਹਨਾਂ ਦੀ ਮੌਤ ਹੋ ਗਈ| ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚੀ ਤੇ ਮੇਜਰ ਸਿੰਘ ਨੂੰ ਲੈ ਕੇ ਫੇਜ਼-6 ਦੇ ਸਰਕਾਰੀ ਹਸਪਤਾਲ  ਗਈ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿਤਾ|
ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਸ੍ਰ. ਅਮਰਜੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਦੀਆਂ ਦੋ ਬੇਟੀਆਂ ਹਨ ਜਿਹਨਾਂ ਵਿੱਚੋਂ ਇਕ ਇੰਦੌਰ ਅਤੇ ਇੱਕ ਸਥਾਨਕ ਫੇਜ਼-7 ਵਿੱਚ ਰਹਿੰਦੀ ਹੈ| ਫੇਜ਼-7 ਵਿੱਚ ਰਹਿੰਦੀ ਮ੍ਰਿਤਕ ਦੀ ਬੇਟੀ ਹਰਜਿੰਦਰ ਕੌਰ ਮੌਕੇ ਤੇ ਪਹੁੰਚ ਗਈ ਸੀ| ਜਦੋਂ ਕਿ ਇੰਦੌਰ ਵਿੱਚ ਰਹਿੰਦੀ ਬੇਟੀ ਕਲ ਤੱਕ ਪਹੁੰਚ ਜਾਵੇਗੀ| ਉਹਨਾਂ ਦੱਸਿਆ ਕਿ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਭਲਕੇ ਕਰਵਾਇਆ ਜਾਵੇਗਾ| ਜਿਸਤੋਂ ਬਾਅਦ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿਤਾ ਜਾਵੇਗਾ|

Leave a Reply

Your email address will not be published. Required fields are marked *