ਮੈਂ 92 ਸਾਲਾਂ ਦਾ ਹਾਂ, ਦੋਸ਼ੀ ਦੇ ਰੂਪ ਵਿੱਚ ਨਹੀਂ ਮਰਨਾ ਚਾਹੁੰਦਾ : ਸਾਬਕਾ ਸੰਚਾਰ ਮੰਤਰੀ

ਨਵੀਂ ਦਿੱਲੀ, 29 ਮਾਰਚ (ਸ.ਬ.) ਸਾਬਕਾ ਸੰਚਾਰ ਮੰਤਰੀ ਸੁਖਰਾਮ ਨੇ ਅੱਜ ਸੁਪਰੀਮ ਕੋਰਟ ਨੂੰ ਕਿਹਾ ਕਿ ਮੈਂ 92 ਸਾਲਾਂ ਦਾ ਹਾਂ ਅਤੇ ਦੋਸ਼ੀ ਵਿਅਕਤੀ ਵਾਂਗ ਮਰਨਾ ਨਹੀਂ ਚਾਹੁੰਦਾ| ਇਸ ਦੇ ਨਾਲ ਹੀ ਉਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 3 ਸਾਲ ਦੀ ਸਜ਼ਾ ਖਿਲਾਫ ਦਾਇਰ ਆਪਣੀ ਅਪੀਲ ਤੇ ਅਦਾਲਤ ਕੋਲ ਜਲਦੀ ਸੁਣਵਾਈ ਦੀ ਅਪੀਲ ਕੀਤੀ| ਦਿੱਲੀ ਹਾਈ ਕੋਰਟ ਨੇ 2011 ਵਿਚ ਸੁਖਰਾਮ ਨੂੰ ਦੋਸ਼ੀ ਠਹਿਰਾਉਣ ਅਤੇ ਉਨ੍ਹਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ| ਹੇਠਲੀ ਅਦਾਲਤ ਨੇ 1993 ਵਿਚ ਸੰਚਾਰ ਉਪਕਰਨਾਂ ਦੀ ਖਰੀਦ ਦੇ ਮਾਮਲੇ ਵਿਚ ਹੈਦਰਾਬਾਦ ਦੀ ਇਕ ਕੰਪਨੀ ਨੂੰ ਲਾਭ ਪਹੁੰਚਾਉਣ ਦੇ ਦੋਸ਼ ਵਿਚ 2002 ਵਿਚ ਉਨ੍ਹਾਂ ਨੂੰ ਸਜ਼ਾ ਸੁਣਾਈ ਸੀ|

Leave a Reply

Your email address will not be published. Required fields are marked *