ਮੈਕਡੋਨਲਡਸ ਕਰਮਚਾਰੀਆਂ ਦੀ ਬਦਸਲੂਕੀ, ਖਾਣਾ ਸੁੱਟਣ ਤੇ ਗਾਹਕ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਲੰਦਨ, 14 ਜੁਲਾਈ (ਸ.ਬ.)  ਦੁਨੀਆ ਦੇ ਸਭ ਤੋਂ ਵੱਡੇ ਫਾਸਟ ਫੂਡ ਰੇਸਤਰਾਂ ਵਿਚ ਸ਼ੁਮਾਰ ਮੈਕਡੋਨਲਡਸ ਇਕ ਵਾਰ ਫਿਰ ਵਿਵਾਦਾਂ ਵਿਚ ਹੈ| ਅਸਲ ਵਿਚ ਲੰਦਨ ਦੇ ਕੈਨਿੰਗ ਟਾਉਨ ਵਿਚ ਮੈਕਡੋਨਲਡਸ ਕਰਮਚਾਰੀਆਂ ਵਲੋਂ ਇਕ ਗਾਹਕ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| 36 ਸਾਲ  ਦੇ ਇਸ ਗਾਹਕ ਦੀ ਗਲਤੀ ਬਸ ਇੰਨੀ ਸੀ ਕਿ ਉਸ ਨੇ ਖਾਣ ਦੀ ਚੀਜ ਕਰਮਚਾਰੀ ਉਤੇ ਸੁੱਟ ਦਿੱਤੀ ਸੀ| ਇਸ ਗੱਲ ਤੋਂ ਗੁੱਸਾਏ ਕਰਮਚਾਰੀ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਗਾਹਕ ਨੂੰ ਜ਼ਮੀਨ ਉਤੇ ਸੁੱਟ ਕੇ ਲੱਤ-ਮੁੱਕਿਆਂ ਨਾਲ  ਕੁੱਟਣਾ ਸ਼ੁਰੂ ਕਰ ਦਿੱਤਾ| ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ|
ਲੋਕਾਂ ਨੇ ਕਰਮਚਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ  ਰੁਕੇ | ਇਸ ਹਮਲੇ ਵਿਚ ਪੀੜਤ ਨੂੰ ਕਾਫੀ ਸੱਟਾਂ ਲੱਗੀਆਂ ਹਨ| ਮੌਕੇ ਉਤੇ ਪਹੁੰਚੀ ਪੁਲੀਸ ਨੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ| ਇਨ੍ਹਾਂ ਦੀ ਉਮਰ 22,  26, 33, 36 ਸਾਲ ਹੈ| ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ | ਇਸ ਘਟਨਾ ਉਤੇ ਮੈਕਡੋਨਲਡਸ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 2 ਵਿਅਕਤੀਆਂ ਨੂੰ ਮੁਅੱਤਲ ਕਰ ਦਿੱਤਾ ਹੈ|

Leave a Reply

Your email address will not be published. Required fields are marked *