ਮੈਕਸਿਕੋ ਦੀ ਜੇਲ ਵਿੱਚ ਹਿੰਸਾ, 28 ਵਿਅਕਤੀਆਂ ਦੀ ਮੌਤ

ਏਕਾਪੁਲਕੋ, 7 ਜੁਲਾਈ (ਸ.ਬ.)  ਮੈਕਸਿਕੋ ਦੀ ਇਕ ਜੇਲ ਵਿੱਚ ਕੈਦੀਆਂ ਵਿਚਾਲੇ ਭੜਕੀ ਹਿੰਸਾ ਵਿੱਚ ਕਰੀਬ 28 ਵਿਅਕਤੀਆਂ ਦੀ ਮੌਤ ਹੋ ਗਈ ਹੈ| ਗਵੇਰੇਰੋ ਸੂਬਾ ਸੁਰੱਖਿਆ ਅਧਿਕਾਰੀ ਰਾਬਰਟ ਅਲਵਰੇਜ ਨੇ ਕਿਹਾ ਕਿ ਜ਼ਿਆਦਾਤਰ ਸੁਰੱਖਿਆ ਵਿੰਗ ਵਿੱਚ ਦੋ ਧਿਰਾਂ ਵਿਚਾਲੇ ਹੋਈ ਹਿੰਸਾ ਵਿੱਚ 28 ਕੈਦੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ| ਹਾਲ ਦੇ ਸਾਲਾਂ ਵਿੱਚ ਜੇਲ ਅੰਦਰ ਇਹ ਸਭ ਤੋਂ ਵੱਡੀ ਹਿੰਸਾ ਹੈ|
ਅਲਵਰੇਜ ਨੇ ਕਿਹਾ ਕਿ ਅਧਿਕਾਰੀਆਂ ਨੂੰ ਜੇਲ ਦੇ ਸਭ ਵਿਚੋਂ ਸੁਰੱਖਿਅਤ ਮੰਨੇ ਜਾਣ ਵਾਲੇ ਵਿੰਗ ਦੇ ਅੰਦਰ ਅਤੇ ਰਸੋਈ ਘਰ ਦੇ ਬਾਹਰ ਲਾਸ਼ਾਂ ਮਿਲੀਆਂ| ਇਕ ਅਧਿਕਾਰੀ ਨੇ ਆਪਣੀ ਪਛਾਣ ਦੱਸੇ ਬਗੈਰ ਕਿਹਾ ਕਿ ਇਕ ਕੈਦੀ ਦਾ ਸਿਰ ਧੜ ਤੋਂ ਅਲਗ ਹੋ ਗਿਆ ਸੀ| ਉਨ੍ਹਾਂ ਕਿਹਾ ਕਿ ਜੇਲ ਵਿੱਚ ਸਮਰੱਥਾਂ ਤੋਂ 30 ਫੀਸਦੀ ਵਧ ਕੈਦੀ ਸਨ| ਇਸ ਜੇਲ ਵਿੱਚ 1624 ਕੈਦੀਆਂ ਦੇ ਰਹਿਣ ਦੀ ਵਿਵਸਥਾ ਸੀ ਪਰ ਇਸ ਵਿੱਚ 1951 ਪੁਰਸ਼ ਅਤੇ 110 ਮਹਿਲਾ ਕੈਦੀ ਰਹਿ ਰਹੇ ਸੀ| ਉਨ੍ਹਾਂ ਕਿਹਾ ਕਿ ਜੇਲ ਅੰਦਰ ਗੋਲੀਬਾਰੀ ਦੀ ਰਿਪੋਰਟ ਦੇ ਬਾਵਜੂਦ ਜ਼ਿਆਦਾਤਰ ਕੈਦੀਆਂ ਦੀ ਮੌਤ  ਤੇਜ਼ਧਾਰ ਹਥਿਆਰਾਂ ਨਾਲ ਹੋਈ ਹੈ|

Leave a Reply

Your email address will not be published. Required fields are marked *