ਮੈਕਸਿਕੋ ਵਿੱਚ ਹੋਈ ਗੋਲੀਬਾਰੀ ਵਿੱਚ 15 ਵਿਅਕਤੀ ਮਾਰੇ ਗਏ

ਮੈਕਸਿਕੋ, 6 ਜੁਲਾਈ (ਸ.ਬ.)  ਮੈਕਸਿਕੋ ਦੇ ਉਤਰੀ ਸ਼ਹਿਰ ਸ਼ਿਹੁਆਹੁਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਰੋਧੀ ਗਿਰੋਹਾਂ ਅਤੇ ਪੁਲੀਸ ਵਿੱਚ ਹੋਈ ਝੜਪ ਵਿੱਚ ਘੱਟ ਤੋਂ ਘੱਟ 15 ਵਿਅਕਤੀ ਮਾਰੇ ਗਏ| ਸ਼ਿਹੁਆਹੁਆ ਰਾਜ ਦੇ ਇਸਤਗਾਸਾ ਦਫਤਰ ਦੇ ਇਦੋਰਗੋ ਇਸਪਾਰਜਾ ਨੇ ਦੱਸਿਆ ਕਿ ਕਲ ਸਵੇਰ ਤੋਂ ਪਹਿਲਾਂ ਲਾਸ ਵਰਾਸ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਰੋਧੀ ਗਿਰੋਹਾਂ ਵਿੱਚ ਗੋਲੀਬਾਰੀ ਸ਼ੁਰੂ ਹੋਈ| ਪੁਲੀਸ ਦੇ ਉਥੇ ਪਹੁੰਚਣ ਤੇ ਚੋਰਾਂ ਦੀ ਪੁਲੀਸ ਨਾਲ ਵੀ ਝੜਪ ਹੋਈ| ਸ਼ਿਹੁਆਹੁਆ ਦੇ  ਸੁਰੱਖਿਆ ਆਯੁਕਤ ਆਸਕਰ  ਅਲਬਰਟੋ ਏਪਾਰਸ਼ਿਯੋ ਨੇ ਰੇਡਿਓ ਫਾਰਮੂਲਾ ਨੂੰ ਦੱਸਿਆ ਕਿ 15 ਵਿਅਕਤੀ ਮਾਰੇ ਗਏ ਹਨ| ਮਰਨ ਵਾਲਿਆਂ ਵਿੱਚ ਸਾਰੇ ਚੋਰ ਗਿਰੋਹ ਦੇ ਮੈਂਬਰ ਹਨ| ਸ਼ਿਹੁਆਹੁਆ ਦੇ ਸਰਕਾਰੀ ਇਸਤਗਾਸਾ ਦੇ ਬੁਲਾਰੇ ਫੇਲਿਕਸ ਗੋਨਜਾਲੇਜ ਨੇ 26 ਵਿਅਕਤੀ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਜ਼ਖਮੀਆਂ ਦੀ ਗਿਣਤੀ ਵੀ ਭੁੱਲ ਨਾਲ ਮ੍ਰਿਤਕਾਂ ਵਿੱਚ ਕਰ ਲਈ ਗਈ ਸੀ|

Leave a Reply

Your email address will not be published. Required fields are marked *