ਮੈਕਸੀਕੋ ਦੇ ਪਟਾਕਾ ਬਜ਼ਾਰ ਵਿੱਚ ਹੋਏ ਧਮਾਕਿਆਂ ਦੀ ਜਾਂਚ ਜਾਰੀ, 14 ਲਾਸ਼ਾਂ ਦੀ ਹੋਈ ਪਛਾਣ

ਮੈਕਸੀਕੋ ਸਿਟੀਂ, 22 ਦਸੰਬਰ (ਸ.ਬ.) ਮੈਕਸੀਕੋ ਦੇ ਸਭ ਤੋਂ ਵੱਡੇ ਪਟਾਕਾ ਬਜ਼ਾਰ ਵਿੱਚ ਹੋਏ ਭਿਆਨਕ ਲੜੀਵਾਰ ਧਮਾਕਿਆਂ ਵਿੱਚ ਮਾਰੇ ਗਏ ਘੱਟੋ-ਘੱਟ 32 ਵਿਅਕਤੀਆਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਅਧਿਕਾਰੀ ਇਹ ਜਾਣਨ ਦੀ ਕੋਸ਼ਿਸ਼ ਵੀ ਕਰ ਰਹੇ ਹਨ ਕਿ ਅੱਗ ਕਿਵੇਂ ਲੱਗੀ| ਮੈਕਸੀਕੋ ਸ਼ਹਿਰ ਦੇ ਨਗਰ ਟੁਲਟੇਪੇਕ ਦੇ ਸੈਨ ਪੈਬਲਿਤੋ ਬਜ਼ਾਰ ਵਿੱਚ ਲੱਗੀ ਅੱਗ ਦੇ ਮਲਬੇ ਵਿੱਚ ਬਚਾਅ ਕਰਮੀ ਅਜੇ ਵੀ ਲਾਸ਼ਾਂ ਦੀ ਭਾਲ ਕਰ ਰਹੇ ਹਨ| ਪੀੜਤਾਂ ਦੇ ਪਰਿਵਾਰ ਵਾਲੇ ਸਖਤ ਸੁਰੱਖਿਆ ਦਰਮਿਆਨ ਘਟਨਾ ਵਾਲੀ ਥਾਂ ਦੇ ਬਾਹਰ ਆਪਣੇ ਪਰਿਵਾਰਾਂ ਦੀ ਜਾਣਕਾਰੀ ਹਾਸਲ ਕਰਨ ਲਈ ਇਕੱਠੇ ਹੋਏ ਹਨ| ਜਿਕਰਯੋਗ ਹੈ ਕਿ ਮੈਕਸੀਕੋ ਦੇ ਪਟਾਕਾ ਬਜ਼ਾਰ ਵਿੱਚ ਲੜੀਵਾਰ ਹੋਏ ਧਮਾਕਿਆਂ ਵਿੱਚ 32 ਵਿਅਕਤੀਆਂ ਦੀ ਮੌਤ ਹੋ ਗਈ ਅਤੇ 70 ਹੋਰ ਜ਼ਖਮੀ ਹੋ ਗਏ ਸਨ| ਧਮਾਕੇ ਦੇ ਸਮੇਂ ਬਜ਼ਾਰ ਵਿਚ ਵੱਡੀ ਗਿਣਤੀ ਵਿੱਚ ਗਾਹਕ ਮੌਜੂਦ ਸਨ, ਜੋ ਸਾਲ ਦਾ ਰਿਵਾਇਤੀ ਜਸ਼ਨ ਮਨਾਉਣ ਲਈ ਪਟਾਕੇ ਖਰੀਦ ਰਹੇ ਸਨ| ਸੈਂਕੜੇ ਫੌਜੀਆਂ ਅਤੇ ਪੁਲੀਸ ਕਰਮਚਾਰੀਆਂ ਨੂੰ ਮੁੱਖ ਗੇਟ ਤੇ ਤਾਇਨਾਤ ਕੀਤਾ ਗਿਆ ਹੈ, ਉੱਥੇ ਹੁਣ ਵੀ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹਨ| ਉੱਥੇ ਇਕ ਬੋਰਡ ਲੱਗਾ ਹੈ, ਜਿਸ ਤੇ ਲਿਖਿਆ ਹੈ, ”ਆਓ… ਅਸੀਂ ਸੁਰੱਖਿਆ ਦੇ ਪੂਰੇ ਉਪਾਅ ਕੀਤੇ ਹਨ|” ਓਧਰ ਵਿਦੇਸ਼ ਮੰਤਰੀ ਜੋਸ ਮੰਜੂਰ ਨੇ ਕਿਹਾ ਕਿ ਫੋਰੈਂਸਿਕ ਮਾਹਰ ਬੁਰੀ ਤਰ੍ਹਾਂ ਝੁਲਸ ਗਈਆਂ ਲਾਸ਼ਾਂ ਦੀ ਪਛਾਣ ਲਈ ਉਨ੍ਹਾਂ ਦਾ ਡੀ. ਐਨ. ਏ. ਪਰੀਖਣ ਕਰ ਰਹੇ ਹਨ| ਅਜੇ ਤੱਕ 14 ਲਾਸ਼ਾਂ ਦੀ ਹੀ ਪਛਾਣ ਹੋ ਸਕੀ ਹੈ| ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਵਿੱਚ 8 ਨਾਬਾਲਗ ਵੀ ਹਨ| ਧਮਾਕੇ ਵਿਚ ਅੱਗ ਕਾਰਨ ਝੁਲਸੇ 47 ਲੋਕ ਹਸਪਤਾਲ ਵਿੱਚ ਭਰਤੀ ਹਨ| ਤਿੰਨ ਬੱਚੇ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ, ਜਿਨ੍ਹਾਂ ਨੂੰ ਟੈਕਸਾਸ ਦੇ ਵਿਸ਼ੇਸ਼ ਹਸਪਤਾਲ ਵਿੱਚ ਭੇਜਿਆ ਜਾਣਾ ਹੈ|

Leave a Reply

Your email address will not be published. Required fields are marked *