ਮੈਕਸੀਕੋ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਨੇ ਪ੍ਰਚਾਰ ਕੀਤਾ ਸ਼ੁਰੂ, ਟਰੰਪ ਨੂੰ ਲਿਆ ਲੰਮੇ ਹੱਥੀਂ

ਮੈਕਸੀਕੋ, 2 ਅਪ੍ਰੈਲ (ਸ.ਬ.) ਮੈਕਸੀਕੋ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਨੇ ਆਪਣੀ ਪ੍ਰਚਾਰ ਮੁਹਿੰਮ ਆਰੰਭ ਦਿੱਤੀ ਹੈ, ਜਿਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਸਖਤ ਰਵੱਈਆ ਅਪਣਾਉਣ ਦਾ ਵਾਅਦਾ ਕੀਤਾ ਗਿਆ ਹੈ| ਮੈਕਸੀਕੋ ਚੋਣਾਂ ਇੱਕ ਜੁਲਾਈ ਨੂੰ ਹੋਣੀਆਂ ਹਨ, ਜਿੱਥੇ ਉਮੀਦਵਾਰ ਆਪਣੇ ਪ੍ਰਚਾਰ ਮੁਹਿੰਮ ਨੂੰ ਆਖਰੀ ਰੂਪ ਦੇ ਰਹੇ ਹਨ| ਉਥੇ ਹੀ ਟਰੰਪ ਨੇ ਟਵਿੱਟਰ ਜ਼ਰੀਏ ਦੋਸ਼ ਲਾਇਆ ਹੈ ਕਿ ਇਹ ਦੇਸ਼ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਜ਼ਿਆਦਾ ਕੁਝ ਨਹੀਂ ਕਰ ਰਿਹਾ| ਉਨ੍ਹਾਂ ਨੇ ਉਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੋਕਣ ਦੀ ਵੀ ਧਮਕੀ ਦਿੱਤੀ| ਖੱਬੇ ਪੱਖੀ ਦਲ ਦੇ ਉਮੀਦਵਾਰ ਐਂਡ੍ਰੇਸ ਮੈਨੁਐਲ ਲੋਪੇਜ ਅੋਬਰਡੋਰ ਅਤੇ ਉਨ੍ਹਾਂ ਦੇ ਕੰਜ਼ਰਵੇਟਿਵ ਉਮੀਦਵਾਰ ਰਿਕਾਰਡੋ ਅਨਾਯਾ, ਦੋਹਾਂ ਨੇ ਟਰੰਪ ਨੂੰ ਲੰਮੇ ਹੱਥੀਂ ਲਿਆ| ਲੋਪੇਜ ਨੇ ਕਿਹਾ ਕਿ ਅਸੀਂ ਅਮਰੀਕਾ ਸਰਕਾਰ ਪ੍ਰਤੀ ਆਦਰ ਸਨਮਾਨ ਦੀ ਭਾਵਨਾ ਰੱਖਾਂਗੇ ਪਰ ਅਸੀਂ ਇਹ ਮੰਗ ਵੀ ਕਰਾਂਗੇ ਕਿ ਉਹ (ਅਮਰੀਕਾ) ਵੀ ਮੈਕਸੀਕੋ ਦੇ ਲੋਕਾਂ ਦਾ ਸਨਮਾਨ ਕਰਨ|

Leave a Reply

Your email address will not be published. Required fields are marked *