ਮੈਕਸੀਕੋ ਦੇ ਸਰਹੱਦੀ ਸ਼ਹਿਰ ਵਿੱਚ ਫੌਜੀਆਂ ਨਾਲ ਝੜਪ ਵਿੱਚ 9 ਵਿਅਕਤੀਆਂ ਦੀ ਮੌਤ

ਮੈਕਸੀਕੋ ਸਿਟੀ, 18 ਫਰਵਰੀ (ਸ.ਬ.) ਉੱਤਰੀ ਮੈਕਸੀਕੋ ਦੇ ਸਰਹੱਦੀ ਸ਼ਹਿਰ ਰੇਅਨੋਸਾ ਵਿੱਚ ਫੌਜ (ਜਲ ਸੈਨਾ) ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਬੰਦੂਕਧਾਰੀਆਂ ਵਿਚਕਾਰ ਦੋ ਲੜਾਈਆਂ ਹੋਈਆਂ| ਪਹਿਲੀ ਲੜਾਈ ਵਿੱਚ 5 ਸ਼ੱਕੀਆਂ ਅਤੇ ਇਕ ਟੈਕਸੀ ਡਰਾਈਵਰ ਦੀ ਮੌਤ ਹੋ ਗਈ| ਤਾਮਾਉਲਿਪਾਸ ਸੂਬੇ ਦੀ ਸਰਕਾਰ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਹੋਈ ਇਕ ਹੋਰ ਲੜਾਈ ਵਿੱਚ 3 ਹੋਰ ਵਿਅਕਤੀ ਮਾਰੇ ਗਏ|
ਰੇਅਨੋਸਾ ਤਾਮਾਉਲਿਪਾਸ ਸੂਬੇ ਵਿੱਚ ਸਥਿਤ ਹੈ| ਉਨ੍ਹਾਂ ਦੱਸਿਆ ਕਿ ਪਹਿਲੀ ਲੜਾਈ ਵਿੱਚ ਦੋ ਸ਼ੱਕੀ ਮਾਰੇ ਗਏ ਜਦਕਿ ਇਸ ਦੌਰਾਨ ਦੋ ਵਿਅਕਤੀ ਭੱਜ ਗਏ| ਨਸ਼ੀਲੇ ਪਦਾਰਥਾਂ ਦੇ 3 ਹੋਰ ਹਥਿਆਰਬੰਦ ਤਸਕਰਾਂ ਨੇ ਫੌਜੀਆਂ ਤੇ ਗੋਲੀਆਂ ਚਲਾਈਆਂ ਸਨ| ਇਸ ਮਗਰੋਂ ਫੌਜ ਦੀ ਜਵਾਬੀ ਕਾਰਵਾਈ ਵਿੱਚ ਉਨ੍ਹਾਂ ਤਿੰਨਾਂ ਦੀ ਮੌਤ ਹੋ ਗਈ| ਇਸ ਗੋਲੀਬਾਰੀ ਵਿੱਚ ਇਕ ਟੈਕਸੀ ਡਰਾਈਵਰ ਵੀ ਮਾਰਿਆ ਗਿਆ| ਇਸ ਮਗਰੋਂ ਅਣਪਛਾਤੇ ਸ਼ੱਕੀਆਂ ਨੇ ਸੜਕ ਬੰਦ ਕਰਨ ਲਈ ਟਾਇਰ ਸਾੜੇ ਅਤੇ ਕਾਨੂੰਨ ਪਰਿਵਰਤਨ ਅਧਿਕਾਰੀਆਂ ਦੇ ਕੰਮ ਵਿੱਚ ਦਖਲ ਦਿੱਤਾ|

Leave a Reply

Your email address will not be published. Required fields are marked *