ਮੈਕਸੀਕੋ : ਬੰਦੂਕਧਾਰੀਆਂ ਨੇ ਕੀਤਾ 7 ਨੌਜਵਾਨਾਂ ਦਾ ਕਤਲ

ਮੈਕਸੀਕੋ ਸਿਟੀ, 21 ਜਨਵਰੀ (ਸ.ਬ.) ਮੈਕਸੀਕੋ ਵਿੱਚ ਇਕ ਹਾਊਸ ਪਾਰਟੀ ਦੌਰਾਨ ਬੰਦੂਕਧਾਰੀਆਂ ਨੇ 7 ਨੌਜਵਾਨਾਂ ਦਾ ਕਤਲ ਕਰ ਦਿੱਤਾ| ਸਵੇਰੇ 5 ਵਜੇ ਇਹ ਵਾਰਦਾਤ ਵਾਪਰੀ| ਸੂਤਰਾਂ ਮੁਤਾਬਕ ਕਾਨਕੁਨ ਦੇ ਇਕ ਘਰ ਵਿੱਚ ਬੰਦੂਕਧਾਰੀਆਂ ਨੇ ਝਗੜਾ ਕੀਤਾ ਅਤੇ 7 ਨੌਜਵਾਨਾਂ ਨੂੰ ਮਾਰ ਦਿੱਤਾ| ਪੁਲੀਸ ਦਾ ਕਹਿਣਾ ਹੈ ਕਿ ਇਹ ਮਾਮਲਾ ਡਰਗਜ਼ ਨਾਲ ਸਬੰਧਤ ਲੱਗ ਰਿਹਾ ਹੈ ਕਿਉਂਕਿ ਇੱਥੋਂ ਕੁਝ ਨਸ਼ੀਲੇ ਪਦਾਰਥ ਵੀ ਮਿਲੇ ਹਨ|
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਮੇਂ ਤੋਂ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ ਕਿ ਜਦ ਗੈਂਗਸਟਰਾਂ ਵਿਚਕਾਰ ਆਪਣੀ ਤਾਕਤ ਦਿਖਾਉਣ ਨੂੰ ਲੈ ਕੇ ਝਗੜਾ ਹੋਇਆ ਹੋਵੇ| ਉਨ੍ਹਾਂ ਦੱਸਿਆ ਕਿ ਕਈ ਗੈਂਗਸਟਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ| ਫਿਲਹਾਲ ਪੁਲੀਸ ਇਨ੍ਹਾਂ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਅਜੇ ਵੀ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ| ਪੁਲੀਸ ਵਲੋਂ ਮਾਰੇ ਗਏ 7 ਨੌਜਵਾਨਾਂ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ|!

Leave a Reply

Your email address will not be published. Required fields are marked *