ਮੈਕਸੀਕੋ : ਲੜੀਵਾਰ ਧਮਾਕਿਆਂ ਵਿੱਚ 29 ਵਿਅਕਤੀਆਂ ਦੀ ਮੌਤ

ਮੈਕਸੀਕੋ, 21 ਦਸੰਬਰ (ਸ.ਬ.) ਮੈਕਸੀਕੋ ਵਿੱਚ ਪਟਾਕਿਆਂ ਦੇ ਇਕ ਬਾਜ਼ਾਰ ਵਿੱਚ ਲੜੀਵਾਰ ਹੋਏ ਧਮਾਕਿਆਂ ਵਿੱਚ ਘੱਟੋ-ਘੱਟ 29 ਲੋਕਾਂ ਦੀ ਮੌਤ ਹੋ ਗਈ ਹੈ| ਇਹ ਬਾਜ਼ਾਰ ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇਵਿੱਚ ਸਥਿਤ ਹੈ| ਸਥਾਨਕ ਪੁਲੀਸ ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ਵਿੱਚ 60 ਹੋਰ ਵਿਅਕਤੀ ਜ਼ਖਮੀ ਹੋ ਗਏ ਹਨ|

ਸਥਾਨਿਕ ਟੀ. ਵੀ ਚੈਨਲ ਤੇ ਵਿਖਾਏ ਜਾ ਰਹੇ ਫੁਟੇਜ਼ ਵਿੱਚ ਕਾਫੀ ਨਾਟਕੀ ਦ੍ਰਿਸ਼ ਸਾਹਮਣੇ ਆ ਰਹੇ ਹਨ| ਖੁੱਲ੍ਹੇ ਆਸਮਾਨ ਥੱਲੇ ਲੱਗਣ ਵਾਲੇ ਸੈਨ ਪਾਬਲਿਟੋ ਬਾਜ਼ਾਰ ਵਿੱਚ ਪਹਿਲੀ ਦੁਕਾਨ ਵਿੱਚ ਅੱਗ ਲੱਗਣ ਤੋਂ ਸ਼ੁਰੂ ਹੋਏ ਲੜੀਵਾਰ ਧਮਾਕਿਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ| ਚਾਰੇ ਪਾਸੇ ਧੂੰਆਂ ਫੈਲਿਆ ਹੈ ਅਤੇ ਲੋਕਾਂ ਵਿੱਚ ਹਫੜਾ-ਦਫੜੀ ਮਚੀ ਹੈ| ਆਫਤ      ਸੇਵਾ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ|
ਮੈਕਸੀਕੋ ਸਟੇਟ ਰੈਡ ਕਰਾਸ ਨੇ ਕਿਹਾ ਕਿ 25 ਐਂਬੂਲੇਂਸਾਂ ਮੌਕੇ ਤੇ ਰਵਾਨਾ ਕਰ ਦਿੱਤੀਆਂ ਗਈਆਂ ਹਨ| ਉੱਥੇ ਹੀ ਰਾਸ਼ਟਰੀ ਨਾਗਰਿਕ ਬਚਾਅ ਸੰਯੋਜਕ ਲੁਈਸ ਫੇਲਿਪ     ਪੂਏਂਟਾ ਨੇ ਸਥਾਨਕ ਲੋਕਾਂ ਨੂੰ ਸੜਕਾਂ ਖਾਲੀ ਰੱਖਣ ਨੂੰ ਕਿਹਾ ਹੈ ਤਾਂ ਜੋ ਆਫਤ ਸੇਵਾ ਟੀਮਾਂ ਅਤੇ         ਐੈਂਬੂਲੇਂਸਾਂ ਨੂੰ ਘਟਨਾ ਸਥਾਨ ਤੇ ਪਹੁੰਚਣ ਵਿੱਚ ਦੇਰੀ ਨਾ ਹੋਵੇ|
ਸੂਬੇ ਦੇ ਗਵਰਨਰ ਏਰੂਵਿਲ ਅਵੀਲਾ ਨੇ ਕਿਹਾ ਕਿ ਜ਼ਖਮੀਆਂ ਨੂੰ ਬਚਾਉਣਾ ਹੀ ਪਹਿਲੀ ਤਰਜ਼ੀਹ ਹੈ| ਇਸ ਤੋਂ ਪਹਿਲਾਂ 2005 ਅਤੇ 2006 ਵਿੱਚ ਵੀ ਅੱਗ ਲੱਗਣ ਨਾਲ ਇਸ ਬਾਜ਼ਾਰ ਵਿੱਚ ਕਾਫੀ ਨੁਕਸਾਨ ਹੋਇਆ ਸੀ|

Leave a Reply

Your email address will not be published. Required fields are marked *