ਮੈਕਸੀਕੋ ਵਿੱਚੋਂ 8 ਲਾਸ਼ਾਂ ਬਰਾਮਦ

ਅਕਾਪੂਲਕੋ, 11 ਅਪ੍ਰੈਲ (ਸ.ਬ.) ਦੱਖਣੀ ਮੈਕਸੀਕੋ ਦੇ ਗੁਰੇਰੋ ਦੇ ਅਧਿਕਾਰੀਆਂ ਨੂੰ ਰਾਜ-ਮਾਰਗ ਦੇ ਕਿਨਾਰੇ ਖੜੇ ਇਕ ਲਾਵਾਰਿਸ ਵਾਹਨ ਵਿੱਚੋਂ 8 ਲਾਸ਼ਾਂ ਬਰਾਮਦ ਹੋਈਆਂ ਹਨ| ਲਾਸ਼ਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਮਾਰੇ ਗਏ ਲੋਕਾਂ ਨੂੰ ਪਹਿਲਾਂ ਪ੍ਰੇਸ਼ਾਨ ਕੀਤਾ ਗਿਆ ਤੇ ਬਾਅਦ ਵਿੱਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ| ਗੁਰੇਰੋ ਰਾਜ ਦੇ ਬੁਲਾਰੇ ਨੇ ਦੱਸਿਆ ਕਿ ਇਹ ਲਾਸ਼ਾਂ ਰਾਜਧਾਨੀ ਚਿਲਪਾਨਸਿੰਗੋ ਦੇ ਨੇੜੇ ਅੱਧੀ ਰਾਤ ਨੂੰ ਬਰਾਮਦ ਕੀਤੀਆਂ ਗਈਆਂ|
ਜ਼ਿਕਰਯੋਗ ਹੈ ਕਿ ਇਸ ਰਾਜ ਵਿੱਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਗਿਰੋਹਾਂ ਵਿਚਾਲੇ ਲੜਾਈਆਂ, ਅਗਵਾ ਤੇ ਜ਼ਬਰਦਸਤੀ ਵਸੂਲੀ ਹੁੰਦੀ ਰਹਿੰਦੀ ਹੈ ਤੇ ਉਨ੍ਹਾਂ ਦੀਆਂ ਕਈ ਲਾਸ਼ਾਂ ਅਕਸਰ ਸੜਕ ਕਿਨਾਰੇ ਪਈਆਂ ਹੋਈਆਂ ਮਿਲਦੀਆਂ ਹਨ| ਮੈਕਸੀਕੋ ਦੇਸ਼ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਅਕਸਰ ਆਪਣੇ ਦੁਸ਼ਮਣਾਂ ਨੂੰ ਮਾਰਨ ਲਈ ਉਨ੍ਹਾਂ ਦੇ ਸਿਰ ਅਤੇ ਚਿਹਰੇ ਤੇ ‘ਪੈਕਿੰਗ ਟੇਪ’ ਲਪੇਟ ਦਿੰਦੇ ਹਨ| ਜਿਸ ਨਾਲ ਉਨ੍ਹਾਂ ਦਾ ਸਾਹ ਰੁਕ ਜਾਂਦਾ ਹੈ ਤੇ ਮੌਤ ਹੋ ਜਾਂਦੀ ਹੈ| ਮਾਰੇ ਗਏ ਇਨ੍ਹਾਂ ਲੋਕਾਂ ਦੀ ਉਮਰ 25 ਤੋਂ 35 ਸਾਲ ਵਿਚਾਲੇ ਦੱਸੀ ਜਾਂਦੀ ਹੈ|

Leave a Reply

Your email address will not be published. Required fields are marked *