ਮੈਕਸੀਕੋ ਵਿੱਚ ਖੁਦਾਈ ਦੌਰਾਨ ਮਿਲੀਆਂ ਸੈਂਕੜੇ ਖੋਪੜੀਆਂ

ਮੈਕਸੀਕੋ, 14 ਜੁਲਾਈ (ਸ.ਬ.)  ਮੈਕਸੀਕੋ ਸ਼ਹਿਰ ਵਿਚ ਖੋਦਾਈ ਦੌਰਾਨ ਪੁਰਾਤੱਤਵ ਵਿਗਿਆਨੀਆਂ ਨੂੰ ਸੈਕੜੇ ਖੋਪੜੀਆਂ ਮਿਲੀਆਂ ਹਨ| ਇਹ ਖੋਪੜੀਆਂ ਜ਼ਮੀਨ ਵਿਚ ਟਾਵਰ ਦੀ ਆਕਾਰ ਵਿਚ ਦੱਬੀਆਂ ਹੋਈਆਂ ਸਨ| ਜਿਸ ਜਗ੍ਹਾ ਇਹ ਖੋਪੜੀਆਂ ਮਿਲੀਆਂ ਹਨ, ਉਹ ਟੇਮਪਲੋ ਮੇਯਰ ਕਹਾਉਂਦੀ ਹੈ| ਇਹ ਪੂਰਾ ਇਲਾਕਾ ਏਜਟੇਕ ਸਾਮਰਾਜ ਦੀ ਰਾਜਧਾਨੀ ਹੋਇਆ ਕਰਦਾ ਸੀ| ਬਾਅਦ ਵਿਚ ਇਹ ਇਲਾਕਾ ਹੀ ‘ਮੈਕਸੀਕੋ ਸਿਟੀ’ ਕਹਾਉਣ ਲੱਗਾ| ਸਭ ਤੋਂ ਵੱਡੀ ਗੱਲ, ਪਹਿਲੀ ਵਾਰੀ ਇੱਥੇ ਔਰਤਾਂ ਅਤੇ ਬੱਚਿਆਂ ਦੀਆਂ ਖੋਪੜੀਆਂ ਵੀ ਮਿਲੀਆਂ ਹਨ, ਜੋ ਬਲੀ ਦੀ ਖਤਰਨਾਕ ਪ੍ਰਥਾ ਵੱਲ ਇਸ਼ਾਰਾ ਕਰਦੀਆਂ ਹਨ|
ਦੱਖਣੀ ਅਮਰੀਕਾ ਵਿਚ ਏਜਟੇਕ ਸਾਮਰਾਜ ਦੀ ਸਥਾਪਨਾ ਸਾਲ 1428 ਵਿਚ ਹੋਈ ਸੀ| ਟੇਨੋਕਿਟਟ੍ਰਲਾਨ ਇਸ ਦੀ ਰਾਜਧਾਨੀ ਸੀ|  ਇਸ ਦਾ ਮੁੱਖ ਮੰਦਰ ਟੇਮਪਲੋ ਮੇਯਰ ਸੀ| ਹੁਣ ਤੱਕ ਇੱਥੇ 676 ਖੋਪੜੀਆਂ ਮਿਲ ਚੁੱਕੀਆਂ ਹਨ| ਕਿਉਂਕਿ ਹਾਲੇ ਖੁਦਾਈ ਜਾਰੀ ਹੈ ਇਸ ਲਈ ਖੋਪੜੀਆਂ ਦੀ ਗਿਣਤੀ  ਹੋਰ ਵਧਣ ਦੀ ਸੰਭਾਵਨਾ ਹੈ| ਮੈਕਸੀਕੋ ਦੇ ਸਰਕਾਰੀ ਸੰਸਥਾਨ ਨੈਸ਼ਨਲ ਇੰਸਟੀਚਿਊਟ ਆਫ ਏਂਥੋਪੋਲਾਜੀ ਐਂਡ ਹਿਸਟਰੀ ਦੁਆਰਾ ਇਹ ਖੋਦਾਈ ਕੀਤੀ ਜਾ ਰਹੀ ਹੈ|
ਇਨ੍ਹਾਂ ਖੋਪੜੀਆਂ ਨੂੰ ਟਾਵਰ ਦੇ ਆਕਾਰ ਵਿਚ ਲਗਾਇਆ ਗਿਆ ਸੀ| ਇਨ੍ਹਾਂ ਨੂੰ ਚੂਨੇ ਦੀ ਮਦਦ ਨਾਲ ਜਮਾਇਆ ਗਿਆ ਸੀ| ਮੰਨਿਆ ਜਾਂਦਾ ਹੈ ਕਿ ਇਹ ਹਿਯੂਏਈ ਤਜੋਮਪਾਂਤਲੀ ਦਾ ਹਿੱਸਾ ਹਨ, ਜੋ ਕਿਸੇ ਜਮਾਨੇ ਵਿਚ ਹਜ਼ਾਰਾਂ ਖੋਪੜੀਆਂ ਵਾਲੀ ਬਣਤਰ ਹੋਇਆ ਕਰਦੀ ਸੀ| ਇਸ ਨੂੰ ਦੁਸ਼ਮਣਾਂ ਅਤੇ ਅਪਰਾਧੀਆਂ ਨੂੰ ਡਰਾਉਣ ਲਈ ਬਣਾਇਆ ਗਿਆ ਸੀ| ਇਸ ਡਰਾਉਣੀ ਬਣਤਰ ਦਾ ਜ਼ਿਕਰ ਇਸ ਸ਼ਹਿਰ ਤੇ ਕਬਜਾ ਕਰਨ ਵਾਲੇ ਸਪੇਨਿਆਂ ਨੇ ਵੀ ਆਪਣੇ ਦਸਤਾਵੇਜ਼ਾਂ ਵਿਚ ਕੀਤਾ ਸੀ|
ਪੁਰਾਤੱਤਵ ਵਿਗਿਆਨੀਆਂ ਨੂੰ ਸਿਰਫ ਨੌਜਵਾਨ ਮਰਦਾਂ ਦੀਆਂ ਖੋਪੜੀਆਂ ਮਿਲਣ ਦੀ ਆਸ ਸੀ ਪਰ ਪਹਿਲੀ ਵਾਰੀ ਕੀਤੀ ਗਈ ਤਾਜ਼ਾ ਖੁਦਾਈ ਵਿਚ ਔਰਤਾਂ ਅਤੇ ਬੱਚਿਆਂ ਦੀਆਂ ਖੋਪੜੀਆਂ ਵੀ ਮਿਲੀਆਂ ਹਨ|

Leave a Reply

Your email address will not be published. Required fields are marked *