ਮੈਕਸੀਕੋ ਵਿੱਚ ਗੋਲੀਬਾਰੀ ਦੌਰਾਨ 6 ਨਾਗਰਿਕਾਂ ਅਤੇ ਇਕ ਫੌਜੀ ਦੀ ਮੌਤ

ਮੈਕਸੀਕੋ ਸਿਟੀ, 25 ਅਗਸਤ (ਸ.ਬ.) ਦੱਖਣੀ ਮੈਕਸੀਕੋ ਦੇ ਗੁਰੇਰੋ ਸੂਬੇ ਵਿੱਚ ਬੰਦੂਕਧਾਰੀਆਂ ਅਤੇ ਫੌਜੀਆਂ ਵਿਚਕਾਰ ਹੋਈ ਝੜਪ ਵਿੱਚ 7 ਵਿਅਕਤੀ ਮਾਰੇ ਗਏ| ਸੂਬੇ ਦੇ ਸੁਰੱਖਿਆ ਬੁਲਾਰੇ ਰਾਬਰਟੋ ਅਲਵਾਰੇਜ ਨੇ ਇਕ ਬਿਆਨ ਵਿੱਚ ਕਿਹਾ ਕਿ ਅਲ ਨਾਰਾਂਜੋ ਸ਼ਹਿਰ ਵਿੱਚ ਬੀਤੇ ਦਿਨੀਂ ਫੌਜੀਆਂ ਉਤੇ ਗੋਲੀਬਾਰੀ ਹੋਈ, ਜਿਸ ਦੌਰਾਨ 6 ਨਾਗਰਿਕਾਂ ਅਤੇ ਇਕ ਫੌਜੀ ਦੀ ਮੌਤ ਹੋ ਗਈ| ਗੁਰੇਰੋ ਸੂਬਾ ਨਸ਼ੀਲੇ ਪਦਾਰਥਾਂ ਕਾਰਨ ਹੋਣ ਵਾਲੀ ਹਿੰਸਾ ਲਈ ਜਾਣਿਆ ਜਾਂਦਾ ਹੈ| ਅਧਿਕਾਰੀਆਂ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ ਇਕ ਗਰੁੱਪ ਦੇ ਨੇਤਾ ਨੂੰ ਕੱਲ ਉਤਰੀ ਸ਼ਹਿਰ ਮੋਂਟੇਰੇਰੀ ਤੋਂ ਫੜਿਆ ਗਿਆ ਸੀ| ਰਾਸ਼ਟਰੀ ਸੁਰੱਖਿਆ ਅਧਿਕਾਰੀ ਨੇ ਉਸ ਦੀ ਪਛਾਣ ਹੈਕਟਰ ਆਰਦੀਅਨ ਦੇ ਰੂਪ ਵਿੱਚ ਕੀਤੀ ਹੈ|

Leave a Reply

Your email address will not be published. Required fields are marked *