ਮੈਕਸੀਕੋ ਵਿੱਚ ਜਹਾਜ਼ ਦੁਰਘਟਨਾ ਦਾ ਸ਼ਿਕਾਰ, 97 ਵਿਅਕਤੀ ਜ਼ਖਮੀ

ਦੁਰੰਗੋ, 1 ਅਗਸਤ (ਸ.ਬ.) ਉਤਰੀ ਮੈਕਸੀਕੋ ਵਿੱਚ ਤੂਫਾਨੀ ਮੀਂਹ ਦੌਰਾਨ ਉਡਾਣ ਭਰਦਿਆਂ ਹੀ ਇਕ ਜਹਾਜ਼ ਵਿੱਚ ਅੱਗ ਲੱਗ ਗਈ ਅਤੇ ਤਕਰੀਬਨ 97 ਵਿਅਕਤੀ ਜ਼ਖਮੀ ਹੋ ਗਏ|
ਦੁਰੰਗੋ ਦੇ ਗਵਰਨਰ ਜੋਜ ਰੋਜਸ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਜਹਾਜ਼ ਏ. ਐਮ. 2431 ਦੇ ਦੁਰਘਟਨਾਗ੍ਰਸਤ ਹੋਣ ਨਾਲ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ|
ਤੂਫਾਨੀ ਮੀਂਹ ਦੌਰਾਨ ਜਹਾਜ਼ ਨੇ ਉਡਾਣ ਭਰਨ ਦੀ ਕੋਸ਼ਿਸ਼ ਕੀਤੀ ਪਰ ਦੁਰੰਗੋ ਹਵਾਈ ਅੱਡੇ ਤੋਂ 10 ਕਿਲੋਮੀਟਰ ਦੂਰ ਇਕ ਮੈਦਾਨ ਵਿੱਚ ਐਮਰਜੈਂਸੀ ਦੀ ਸਥਿਤੀ ਵਿੱਚ ਇਸ ਨੂੰ ਉਤਾਰਨਾ ਪਿਆ|
ਆਵਾਜਾਈ ਮੰਤਰੀ ਜੇਰਾਰਡੋ ਨੇ ਦੱਸਿਆ ਕਿ ਜਹਾਜ਼ ਵਿੱਚ 97 ਯਾਤਰੀ ਅਤੇ 4 ਕਰੂ ਮੈਂਬਰ ਸਨ| ਜਹਾਜ਼ ਨੇ ਮੈਕਸੀਕੋ ਦੀ ਰਾਜਧਾਨੀ ਦੁਰੰਗੋ ਤੋਂ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਉਡਾਣ ਭਰੀ ਸੀ| ਐਮਰਜੈਂਸੀ ਸੇਵਾਵਾਂ, ਫੌਜ ਅਤੇ ਰੈਡ ਕ੍ਰਾਸ ਦਲ ਮੌਕੇ ਤੇ ਪਹੁੰਚੇ ਹੋਏ ਹਨ|

Leave a Reply

Your email address will not be published. Required fields are marked *