ਮੈਕਸੀਕੋ ਵਿੱਚ ਡਰੱਗ ਹਿੰਸਾ ਵਿੱਚ 13 ਵਿਕਅਤੀਆਂ ਦੀ ਮੌਤ

ਮੈਕਸੀਕੋ ਸਿਟੀ, 26ਦਸੰਬਰ (ਸ.ਬ.)  ਮੈਕਸੀਕੋ ਵਿੱਚ ਡਰੱਗ ਤਸਕਰੀ ਵਿੱਚ ਸ਼ਾਮਲ ਦੋ ਗਿਰੋਹਾਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ| ਮ੍ਰਿਤਕਾਂ ਵਿੱਚ 3 ਪੁਲੀਸ ਕਰਮਚਾਰੀ ਵੀ ਸ਼ਾਮਲ ਹਨ| ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਯੁਰੇਰੋ ਅਤੇ ਮਿਚੋਆਕੇਨ ਸੂਬੇ ਵਿੱਚ ਮੁਕਾਬਲੇਬਾਜ਼ ਡਰੱਗ ਤਸਕਰ ਗਿਰੋਹਾਂ ਦਰਮਿਆਨ ਆਪਸੀ ਲੜਾਈ ਵਿੱਚ ਤਿੰਨ ਪੁਲੀਸ ਕਰਮਚਾਰੀਆਂ ਸਮੇਤ 13 ਵਿਕਅਤੀਆਂ ਦੀ ਮੌਤ ਹੋ ਗਈ|

ਦੇਸ਼ ਵਿੱਚ ਪੱਛਮੀ ਸੂਬੇ ਮਿਚੋਆਕੇਨ ਦੀ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਲਿਸਕੋ ਦੀ ਸਰਹੱਦ ਦੇ ਕੋਲ ਜਿਕੁਲਪਾਨ ਵਿੱਚ 6 ਵਿਅਕਤੀਆਂ ਦੇ ਸਿਰ ਮਿਲੇ ਹਨ| ਇਸ ਖੇਤਰ ਵਿੱਚ ਜਲਿਸਕੋ ‘ਨਿਊ ਜੇਨਰੇਸ਼ਨ ਕਾਰਟੇਲ’ (ਸੀ. ਜੀ. ਐਨ. ਜੀ.) ਨਸ਼ੀਲੀਆਂ ਦਵਾਈਆਂ ਦੇ ਤਸਕਰ ਕਿਰਿਆਸ਼ੀਲ ਹਨ| ਇਨ੍ਹਾਂ ਸਿਰਾਂ ਦੇ ਕੋਲ ਮੁਕਾਬਲੇਬਾਜ਼ ਅਪਰਾਧਕ ਸਮੂਹ ‘ਨਿਊ ਮਿਚੋਆਕੇਨ ਫੈਮਿਲੀ’ (ਐਨ. ਐਸ. ਐਮ.) ਵਲੋਂ ਦਸਤਖ਼ਤ ਕੀਤਾ ਗਿਆ ਧਮਕੀ ਭਰਿਆ ਸੰਦੇਸ਼ ਵੀ ਮਿਲਿਆ ਹੈ| ਗਯੁਰੇਰੋ ਸੂਬੇ ਦੀ ਪੁਲਸ ਨੇ ਦੱਸਿਆ ਕਿ ਰਾਜ ਵਿੱਚ ਅਟੋਯਚ ਦੀਆਂ ਪਹਾੜੀਆਂ ਵਿਚ ਗੋਲੀਬਾਰੀ ਵਿੱਚ ਤਿੰਨ ਪੁਲੀਸ ਕਰਮਚਾਰੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ|

Leave a Reply

Your email address will not be published. Required fields are marked *