ਮੈਕਸੀਕੋ ਵਿੱਚ ਪਿਛਲੇ 3 ਮਹੀਨੇ ਵਿੱਚ 7,667 ਵਿਅਕਤੀਆਂ ਦੀ ਕੀਤੀ ਗਈ ਹੱਤਿਆ

ਮੈਕਸੀਕੋ ਸਿਟੀ, 23 ਅਪ੍ਰੈਲ (ਸ.ਬ.) ਮੈਕਸੀਕੋ ਵਿਚ ਹੱਤਿਆਵਾਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ| ਸਾਲ 2018 ਦੀ ਪਹਿਲੀ ਤਿਮਾਹੀ ਵਿਚ ਹਿੰਸਕ ਅਪਰਾਧਾਂ ਵਿਚ 7,667 ਲੋਕਾਂ ਦੀਆਂ ਹੱਤਿਆਵਾਂ ਹੋਈਆਂ ਹਨ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 20 ਪ੍ਰਤੀਸ਼ਤ ਜ਼ਿਆਦਾ ਹਨ| ਸਰਕਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ| ਮੈਕਸੀਕੋ ਸੁਰੱਖਿਆ ਸੇਵਾਵਾਂ ਮੁਤਾਬਕ ਸਾਲ 2017 ਵਿਚ ਇਸ ਦੌਰਾਨ 6,406 ਲੋਕਾਂ ਦੀ ਹਿੰਸਕ ਘਟਨਾਵਾਂ ਵਿਚ ਹੱਤਿਆ ਕੀਤੀ ਗਈ|
ਕੱਲ ਜਾਰੀ ਕੀਤੇ ਗਏ ਡਾਟਾ ਮੁਤਾਬਕ ਇਸ ਦੌਰਾਨ ਸਭ ਤੋਂ ਖਤਰਨਾਕ ਮਹੀਨਾ ਮਾਰਚ ਦਾ ਰਿਹਾ, ਜਿਸ ਵਿਚ 2,729 ਵਿਅਕਤੀਆਂ ਦੀਆਂ ਹੱਤਿਆ ਕੀਤੀ ਗਈ| ਇਸ ਤੋਂ ਬਾਅਦ ਜਨਵਰੀ ਵਿਚ 2,549 ਅਤੇ ਫਰਵਰੀ ਵਿਚ 2,389 ਹੱਤਿਆਵਾਂ ਹੋਈਆਂ| ਨਸ਼ੀਲੀ ਦਵਾਈਆਂ ਦੀ ਤਸਕਰੀ ਕਰਨ ਵਾਲੇ ਗਿਰੋਹਾਂ, ਤੇਲ ਚੋਰੀ ਕਰਨ, ਅਗਵਾ, ਵਸੂਲੀ ਅਤੇ ਹੋਰ ਅਪਰਾਧਕ ਗੀਤੀਵਿਧੀਆਂ ਦੌਰਾਨ ਇਹ ਹੱਤਿਆਵਾਂ ਹੋਈਆਂ| ਅਜੇ ਤੱਕ ਸਾਲ 2017 ਵਿਚ ਸਭ ਤੋਂ ਜ਼ਿਆਦਾ 25,339 ਵਿਅਕਤੀਆਂ ਦੀਆਂ ਹੱਤਿਆਵਾਂ ਹੋਈਆਂ ਸਨ| 10 ਸਾਲ ਪਹਿਲਾਂ ਇਨ੍ਹਾਂ ਅੰਕੜਿਆਂ ਦਾ ਮੁਲਾਂਕਣ ਸ਼ੁਰੂ ਕੀਤਾ ਗਿਆ ਸੀ| ਮੈਕਸੀਕੋ ਦੇ 1 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਦੀ ਘੋਸ਼ਣਾ ਕਰਨ ਤੋਂ ਬਾਅਦ ਇਨ੍ਹਾਂ ਹਿੰਸਕ ਘਟਨਾਵਾਂ ਵਿਚ ਵਾਧਾ ਹੋਇਆ ਹੈ|

Leave a Reply

Your email address will not be published. Required fields are marked *