ਮੈਕਸੀਕੋ ਵਿੱਚ ਪੁਲੀਸ ਨਾਲ ਸੰਘਰਸ਼ ਦੌਰਾਨ 7 ਵਿਅਕਤੀਆਂ ਦੀ ਮੌਤ

ਮੈਕਸੀਕੋ ਸਿਟੀ, 6 ਜੂਨ (ਸ.ਬ.) ਮੈਕਸੀਕੋ ਵਿਚ ਪੱਛਮੀ ਸੂਬੇ ਜਲਿਸਕੋ ਵਿੱਚ ਪੁਲੀਸ ਨਾਲ ਸੰਘਰਸ਼ ਵਿਚ 7 ਵਿਅਕਤੀ ਮਾਰੇ ਗਏ ਹਨ| ਜਲਿਸਕੋ ਸੂਬੇ ਦੇ ਵਕੀਲਾਂ ਨੇ ਦੱਸਿਆ ਕਿ ਅਧਿਕਾਰੀ ਅੱਜ ਤੜਕੇ ਐਨਕਾਰਨੇਸ਼ਨ ਦਿ ਦਿਆਜ ਵਿਚ ਗਸ਼ਤ ਕਰ ਰਹੇ ਸਨ, ਉਦੋਂ 2 ਗੱਡੀਆਂ ਵਿਚ ਸਵਾਰ ਲੋਕਾਂ ਨੇ ਉਨ੍ਹਾਂ ਤੇ ਗੋਲੀਬਾਰੀ ਕਰ ਦਿੱਤੀ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਵਿਅਕਤੀ ਬੱਚ ਕੇ ਦੌੜਨ ਵਿਚ ਕਾਮਯਾਬ ਰਹੇ|
ਵਕੀਲਾਂ ਦੇ ਦਫਤਰ ਦੇ ਬਿਆਨ ਅਨੁਸਾਰ ਪੁਲੀਸ ਦੀ ਗੱਡੀ ਤੇ ਗੋਲੀ ਜ਼ਰੂਰ ਲੱਗੀ ਪਰ ਕੋਈ ਵੀ ਅਧਿਕਾਰੀ ਜ਼ਖਮੀ ਨਹੀਂ ਹੋਇਆ|

Leave a Reply

Your email address will not be published. Required fields are marked *